ਦਿੜ੍ਹਬਾ ਨੇੜੇ ਪਿੰਡ ਖਨਾਲ ਕਲਾਂ ਅੰਦਰ ਇੱਕ ਨਸ਼ੇੜੀ ਵਿਅਕਤੀ ਨੇ ਘਰੇਲੂ ਝਗੜੇ ਵਿੱਚ ਇੱਕ ਦੁਕਾਨਦਾਰ ਦਾ ਤਲਵਾਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ।
ਦਿੜ੍ਹਬਾ ਨੇੜੇ ਪਿੰਡ ਖਨਾਲ ਕਲਾਂ ਅੰਦਰ ਇੱਕ ਨਸ਼ੇੜੀ ਵਿਅਕਤੀ ਨੇ ਘਰੇਲੂ ਝਗੜੇ ਵਿੱਚ ਇੱਕ ਦੁਕਾਨਦਾਰ ਦਾ ਤਲਵਾਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਬਿੱਟੂ ਸਿੰਘ ਉਰਫ਼ ਬਿੱਟਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖਨਾਲ ਕਲਾਂ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ਵਿੱਚ ਝਗੜਾ ਚੱਲ ਰਿਹਾ ਸੀ।
ਪਹਿਲਾਂ ਉਸ ਨੇ ਆਪਣੇ ਭਰਾ ਨੂੰ ਕੁੱਟਿਆ ਫਿਰ ਉਸ ਨੇ ਆਪਣੀ ਮਾਂ ਨੂੰ ਕੁੱਟਣਾ ਚਾਹਿਆ। ਮਾਂ ਜਾਨ ਬਚਾਉਂਦੀ ਇੱਕ ਦੁਕਾਨ ਵਿਚ ਦਾਖਲ ਹੋ ਗਈ। ਬਿੱਟੂ ਸਿੰਘ ਵੀ ਦੁਕਾਨ ‘ਤੇ ਪਹੁੰਚ ਗਿਆ। ਦੁਕਾਨਦਾਰ ਗੁਰਦਰਸ਼ਨ ਸਿੰਘ ਉਰਫ ਹੈਪੀ ਪੁੱਤਰ ਸਤਬੀਰ ਸਿੰਘ ਵਾਸੀ ਪਿੰਡ ਭੱਟੀਵਾਲ ਜੋ ਪਿੰਡ ਖਨਾਲ ਕਲਾਂ ਵਿੱਚ ਇਲੈਕਟਰੋਨਿਕਸ ਰਿਪੇਅਰ ਦੀ ਦੁਕਾਨ ਕਰਦਾ ਸੀ ਮਾਂ ਨੂੰ ਬਚਾਉਣ ਲਈ ਦੁਕਾਨਦਾਰ ਸਾਹਮਣੇ ਆਇਆ।
ਉਸਨੇ ਬਿੱਟੂ ਸਿੰਘ ਨੂੰ ਉਪਰੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਿੱਟੂ ਨੇ ਉਸ ‘ਤੇ ਤਲਵਾਰ ਨਾਲ ਵਾਰ ਕਰ ਦਿੱਤਾ। ਹੈਪੀ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਦਿੜ੍ਹਬਾ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜਮ ਫਰਾਰ ਦੱਸਿਆ ਜਾ ਰਿਹਾ ਹੈ।