MS Dhoni ਨੇ 23 ਦਸੰਬਰ 2004 ਨੂੰ ਭਾਰਤੀ ਕ੍ਰਿਕਟ ਟੀਮ ‘ਚ ਆਪਣੀ ਸ਼ੁਰੂਆਤ ਕੀਤੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਟੀਮ ਦੇ ਕਪਤਾਨ (Team India Captain) ਹੋਣ ਦੇ ਨਾਲ-ਨਾਲ ਉਹ ਵਿਕਟਕੀਪਰ ਵੀ ਰਹਿ ਚੁੱਕੇ ਹਨ। ਵਿਕਟਕੀਪਿੰਗ ਦੌਰਾਨ ਉਨ੍ਹਾਂ ਵੱਲੋਂ ਲਈਆਂ ਗਈਆਂ ਵਿਕਟਾਂ ਕਾਫੀ ਤਾਰੀਫ ਹੁੰਦੀ ਹੈ।
MS Dhoni ਨੇ 23 ਦਸੰਬਰ 2004 ਨੂੰ ਭਾਰਤੀ ਕ੍ਰਿਕਟ ਟੀਮ ‘ਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣਾ ਪਹਿਲਾ ਵਨਡੇ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਇਕ ਸਾਲ ਬਾਅਦ ਉਨ੍ਹਾਂ ਸ਼੍ਰੀਲੰਕਾ ਖਿਲਾਫ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। 2007 ਵਿਚ ਉਨ੍ਹਾਂ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਮਹਿੰਦਰ ਸਿੰਘ ਧੋਨੀ ਨੇ ਵਿਕਟਕੀਪਰ ਦੇ ਤੌਰ ‘ਤੇ ਅਜਿਹਾ ਰਿਕਾਰਡ ਬਣਾਇਆ ਹੈ ਜਿਸ ਨੂੰ ਹੁਣ ਤਕ ਕੋਈ ਨਹੀਂ ਤੋੜ ਸਕਿਆ ਹੈ।
ਇਹ ਹੈ ਰਿਕਾਰਡ (MS Dhoni ODI Record)
ਮਹਿੰਦਰ ਸਿੰਘ ਧੋਨੀ ਨੇ ਸਾਲ 2005 ‘ਚ ਇਹ ਰਿਕਾਰਡ ਬਣਾਇਆ ਸੀ। ਸ਼੍ਰੀਲੰਕਾ ਖਿਲਾਫ ਖੇਡੇ ਗਏ ਵਨਡੇ ਮੈਚ ‘ਚ ਉਨ੍ਹਾਂ ਨੇ 145 ਗੇਂਦਾਂ ‘ਤੇ 183 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 15 ਚੌਕੇ ਤੇ 10 ਛੱਕੇ ਜੜੇ ਸਨ। ਵਿਕਟਕੀਪਰ ਦੇ ਤੌਰ ‘ਤੇ ਵਨਡੇ ਮੈਚ ‘ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਪਾਰੀ ਹੈ। ਹੁਣ ਤਕ ਕੋਈ ਵੀ ਵਿਕਟਕੀਪਰ ਇੰਨਾ ਵੱਡਾ ਸਕੋਰ ਨਹੀਂ ਬਣਾ ਸਕਿਆ ਹੈ।
ਭਾਰਤ ਨੇ ਜਿੱਤਿਆ ਸੀ ਮੁਕਾਬਲਾ
ਇਸ ਮੈਚ ‘ਚ ਭਾਰਤ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰਿਆ ਸੀ। ਮਹਿੰਦਰ ਸਿੰਘ ਧੋਨੀ ਦੀ ਇਸ ਦਮਦਾਰ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਇਹ ਟੀਚਾ ਸਿਰਫ 46.1 ਓਵਰਾਂ ‘ਚ ਹਾਸਲ ਕਰ ਲਿਆ। ਬਾਅਦ ‘ਚ ਕੈਪਟਨ ਕੂਲ ਦੀ ਇਹ ਪਾਰੀ ਉਨ੍ਹਾਂ ਦੇ ਕ੍ਰਿਕਟ ਕਰੀਅਰ ‘ਚ ਟਰਨਿੰਗ ਪੁਆਇੰਟ ਸਾਬਤ ਹੋਈ।
ਧੋਨੀ ਦੀ ਕਪਤਾਨੀ ‘ਚ ਜਿੱਤਿਆ ਵਿਸ਼ਵ ਕੱਪ
ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਨੇ ਕਈ ਮੀਲ ਪੱਥਰ ਹਾਸਲ ਕੀਤੇ ਹਨ। ਭਾਰਤ ਨੇ ਧੋਨੀ ਦੀ ਕਪਤਾਨੀ ‘ਚ 28 ਸਾਲ ਬਾਅਦ 2011 ‘ਚ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤ ਨੇ ਧੋਨੀ ਦੀ ਕਪਤਾਨੀ ‘ਚ 2007 ‘ਚ ਟੀ-20 ਵਿਸ਼ਵ ਕੱਪ ਅਤੇ 2013 ‘ਚ ਚੈਂਪੀਅਨਸ ਟਰਾਫੀ ਵੀ ਜਿੱਤੀ ਹੈ।