ਮਹਿੰਦਰ ਸਿੰਘ ਧੋਨੀ ਨੇ 28 ਦੌੜਾਂ ਦੀ ਆਪਣੀ ਅਜੇਤੂ ਪਾਰੀ ਦੌਰਾਨ ਇੱਕ ਹੋਰ ਉਪਲਬਧੀ ਹਾਸਲ ਕੀਤੀ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਏ। ਧੋਨੀ ਨੇ 257 ਮੈਚਾਂ ‘ਚ 5169 ਦੌੜਾਂ ਬਣਾਈਆਂ। ਉਸ ਨੇ ਏਬੀ ਡਿਵਿਲੀਅਰਸ (5162) ਨੂੰ ਪਿੱਛੇ ਛੱਡ ਦਿੱਤਾ। ਸੀਐਸਕੇ ਤੋਂ ਇਲਾਵਾ, ਧੋਨੀ ਨੇ 2016 ਅਤੇ 2017 ਸੀਜ਼ਨ ਵਿੱਚ 30 ਮੈਚਾਂ ਵਿੱਚ ਹੋਰ ਟੀਮਾਂ ਦੀ ਨੁਮਾਇੰਦਗੀ ਕੀਤੀ।
ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੇ ਸ਼ੁੱਕਰਵਾਰ ਨੂੰ ਆਈਪੀਐਲ 2024 ਦੇ 34ਵੇਂ ਮੈਚ ਵਿੱਚ 28 ਦੌੜਾਂ ਦੀ ਹਮਲਾਵਰ ਅਜੇਤੂ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। ਲਖਨਊ ਦੇ ਏਕਾਨਾ ਸਟੇਡੀਅਮ ਵਿੱਚ 42 ਸਾਲਾ ਧੋਨੀ ਨੇ ਸਿਰਫ਼ 9 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 28 ਦੌੜਾਂ ਬਣਾਈਆਂ।
ਧੋਨੀ ਆਈਪੀਐਲ ਵਿੱਚ 5000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਐੱਮਐੱਸ ਧੋਨੀ ਦੀ ਪਾਰੀ ਦੇ ਦਮ ‘ਤੇ CSK ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਹਾਲਾਂਕਿ, ਐਮਐਸ ਧੋਨੀ ਦੀ ਪਾਰੀ ਸੀਐਸਕੇ ਲਈ ਕਾਫ਼ੀ ਨਹੀਂ ਸੀ ਕਿਉਂਕਿ ਲਖਨਊ ਸੁਪਰਜਾਇੰਟਸ ਨੇ 19 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਮਹਿੰਦਰ ਸਿੰਘ ਧੋਨੀ ਨੇ 28 ਦੌੜਾਂ ਦੀ ਆਪਣੀ ਅਜੇਤੂ ਪਾਰੀ ਦੌਰਾਨ ਇੱਕ ਹੋਰ ਉਪਲਬਧੀ ਹਾਸਲ ਕੀਤੀ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਏ। ਧੋਨੀ ਨੇ 257 ਮੈਚਾਂ ‘ਚ 5169 ਦੌੜਾਂ ਬਣਾਈਆਂ। ਉਸ ਨੇ ਏਬੀ ਡਿਵਿਲੀਅਰਸ (5162) ਨੂੰ ਪਿੱਛੇ ਛੱਡ ਦਿੱਤਾ। ਸੀਐਸਕੇ ਤੋਂ ਇਲਾਵਾ, ਧੋਨੀ ਨੇ 2016 ਅਤੇ 2017 ਸੀਜ਼ਨ ਵਿੱਚ 30 ਮੈਚਾਂ ਵਿੱਚ ਹੋਰ ਟੀਮਾਂ ਦੀ ਨੁਮਾਇੰਦਗੀ ਕੀਤੀ।
ਧੋਨੀ ਦਾ ਨਵਾਂ ਰਿਕਾਰਡ
ਐੱਮਐੱਸ ਧੋਨੀ IPL ‘ਚ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 40 ਸਾਲ ਦੀ ਉਮਰ ਤੋਂ ਬਾਅਦ IPL ‘ਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 40 ਸਾਲ ਦੀ ਉਮਰ ਤੋਂ ਬਾਅਦ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਨਾਮ ਸੀ, ਜਿਸ ਨੇ 481 ਦੌੜਾਂ ਬਣਾਈਆਂ ਸਨ।