ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ਵਿੱਚ ਵਿਰੋਧੀ ਖਿਡਾਰੀਆਂ ਛੱਕੇ ਛਡਾਉਣ ਵਾਲੇ ਭਾਰਤ ਦੇ ਲੀਜੈਂਡ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਮੈਦਾਨ ਤੋਂ ਬਾਹਰ ਵੀ ਦਬੰਗ ਰੂਪ ਦਿਖਾਇਆ ਹੈ। ਦਰਅਸਲ ਧੋਨੀ ਦੀ ਸ਼ਿਕਾਇਤ ਤੋਂ ਬਾਅਦ ਇੱਕ IPS ਅਫਸਰ ਨੂੰ ਕੱਚੀਆਂ ਤਰੇਲੀਆਂ ਆ ਗਈਆਂ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਵੱਲੋਂ ਦਾਇਰ ਅਰਜ਼ੀ ‘ਤੇ ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ 15 ਦਸੰਬਰ 2023 ਨੂੰ ਆਈਪੀਐੱਸ ਅਧਿਕਾਰੀ ਸੰਪਤ ਕੁਮਾਰ ਨੂੰ 15 ਦਿਨਾਂ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਜਸਟਿਸ ਐਸਐਸ ਸੁੰਦਰ ਅਤੇ ਸੁੰਦਰ ਮੋਹਨ ਦੀ ਬੈਂਚ ਨੇ ਸੰਪਤ ਕੁਮਾਰ ਨੂੰ ਅਪੀਲ ਦਾਇਰ ਕਰਨ ਦੀ ਇਜਾਜ਼ਤ ਦੇਣ ਲਈ ਸਜ਼ਾ ਨੂੰ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਬਾਰ ਐਂਡ ਬੈਂਚ ਨੇ ਰਿਪੋਰਟ ਦਿੱਤੀ।
ਐੱਮਐੱਸ ਧੋਨੀ ਨੇ ਜ਼ੀ ਮੀਡੀਆ, ਸੰਪਤ ਕੁਮਾਰ ਅਤੇ ਹੋਰਾਂ ਖ਼ਿਲਾਫ਼ ਕਥਿਤ ਖ਼ਰਾਬ ਬਿਆਨਾਂ ਅਤੇ ਖ਼ਬਰਾਂ ਨੂੰ ਲੈ ਕੇ ਹਾਈ ਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਐੱਮਐੱਸ ਧੋਨੀ ਦੀ ਤਰਫੋਂ ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ 2013 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚਾਂ ਦੀ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਵਿੱਚ ਸ਼ਾਮਲ ਹੋਣ ਦੇ ਕਥਿਤ ਮਾਮਲੇ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਨੇ ਹਾਈ ਕੋਰਟ ਤੋਂ ਸੰਪਤ ਕੁਮਾਰ ਸਮੇਤ ਬਚਾਅ ਪੱਖ ਨੂੰ ਇਸ ਮੁੱਦੇ ਨਾਲ ਸਬੰਧਤ ਆਪਣੇ ਵਿਰੁੱਧ ਮਾਣਹਾਨੀ ਵਾਲੇ ਬਿਆਨ ਜਾਰੀ ਕਰਨ ਜਾਂ ਪ੍ਰਕਾਸ਼ਤ ਕਰਨ ਤੋਂ ਰੋਕਣ ਲਈ ਆਦੇਸ਼ ਦੀ ਮੰਗ ਕੀਤੀ ਸੀ।
ਮਦਰਾਸ ਹਾਈ ਕੋਰਟ ਨੇ ਪਹਿਲਾਂ ਅੰਤਰਿਮ ਹੁਕਮ ਜਾਰੀ ਕੀਤਾ ਸੀ ਅਤੇ ਜ਼ੀ ਮੀਡੀਆ, ਸੰਪਤ ਕੁਮਾਰ ਅਤੇ ਹੋਰਾਂ ਨੂੰ ਐਮਐਸ ਧੋਨੀ ਦੇ ਖਿਲਾਫ ਮਾਣਹਾਨੀ ਵਾਲੇ ਬਿਆਨ ਦੇਣ ਤੋਂ ਰੋਕਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਸੰਪਤ ਕੁਮਾਰ ਸੀ ਜਿਸ ਨੇ ਸ਼ੁਰੂਆਤ ਵਿੱਚ ਆਈਪੀਐਲ ਸੱਟੇਬਾਜ਼ੀ ਘੁਟਾਲੇ ਦੀ ਜਾਂਚ ਕੀਤੀ ਸੀ।
ਇਸ ਤੋਂ ਬਾਅਦ ਜ਼ੀ ਮੀਡੀਆ ਅਤੇ ਹੋਰਾਂ ਨੇ ਮਾਣਹਾਨੀ ਦੇ ਮੁਕੱਦਮੇ ਦੇ ਜਵਾਬ ਵਿੱਚ ਆਪਣੇ ਲਿਖਤੀ ਬਿਆਨ ਦਰਜ ਕਰਵਾਏ। ਇਸ ਤੋਂ ਬਾਅਦ ਐਮਐਸ ਧੋਨੀ ਨੇ ਇੱਕ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਕਿ ਆਈਪੀਐਸ ਸੰਪਤ ਕੁਮਾਰ ਨੇ ਆਪਣੀਆਂ ਲਿਖਤੀ ਦਲੀਲਾਂ ਵਿੱਚ ਹੋਰ ਅਪਮਾਨਜਨਕ ਬਿਆਨ ਦਿੱਤੇ ਹਨ। ਨਾਲ ਹੀ ਅਦਾਲਤ ਤੋਂ ਮੰਗ ਕੀਤੀ ਕਿ ਸੰਪਤ ਕੁਮਾਰ ਵਿਰੁੱਧ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਕੀਤੀ ਜਾਵੇ। ਮਦਰਾਸ ਹਾਈ ਕੋਰਟ ਵਿੱਚ ਐਮਐਸ ਧੋਨੀ ਦੀ ਤਰਫ਼ੋਂ ਵਕੀਲ ਪੀਆਰ ਰਮਨ ਪੇਸ਼ ਹੋਏ।