ਦੱਸਣਯੋਗ ਹੈ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈ ਦਾ ਖਾਤਮਾ, ਲੋੜਵੰਦਾਂ ਦੀ ਮਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ ‘ਚ ਰੱਖ-ਰਖਾਅ ਅਤੇ ਪ੍ਰਬੰਧਾਂ ਦਾ ਬੁਹਤ ਹੀ ਖਾਸ ਧਿਆਨ ਰੱਖਿਆ
ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਵਲੋਂ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪਰਿਵਾਰ ਸਮੇਤ ਮੁਲਾਕਾਤ ਕੀਤੀ।ਮਹਿੰਦਰ ਸਿੰਘ ਕੇ.ਪੀ.ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਹੀ ਬਿਆਸ ਡੇਰਾ ਰਾਧਾ ਸੁਆਮੀ ਜੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦਰਸਾਏ ਮਾਰਗਾਂ ‘ਤੇ ਚੱਲ ਕੇ ਲੋਕ ਭਲਾਈ ਦੇ ਕੰਮਾਂ ਵਿਚ ਲੱਗੇ ਹੋਏ ਹਨ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪਰਿਵਾਰ ਸਮੇਤ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਨ ਜਿਨ੍ਹਾਂ ਨੂੰ ਬਾਬਾ ਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੈ।ਦੱਸਣਯੋਗ ਹੈ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈ ਦਾ ਖਾਤਮਾ, ਲੋੜਵੰਦਾਂ ਦੀ ਮਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ ‘ਚ ਰੱਖ-ਰਖਾਅ ਅਤੇ ਪ੍ਰਬੰਧਾਂ ਦਾ ਬੁਹਤ ਹੀ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਸ ਵੇਲੇ ਪੂਰੇ ਸੰਸਾਰ ਵਿਚ ਕੋਵਿਡ ਮਹਾਮਾਰੀ ਦਾ ਕਰੋਪ ਸੀ ਉਸ ਵੇਲੇ ਵੀ ਬਾਬਾ ਜੀ ਵਲੋਂ ਆਪਣੇ ਡੇਰਿਆਂ ਨੂੰ ਮਰੀਜ਼ਾਂ ਲਈ ਖੋਲ੍ਹ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ।ਉਥੇ ਹੀ ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਤੇ ਮੈਂ ਡੇਰਾ ਪ੍ਰਬੰਧਾਂ ਤੋਂ ਬੇਹੱਦ ਪ੍ਰਭਾਵਿਤ ਹਾਂ ਕਿਉਂਕਿ ਬਾਬਾ ਜੀ ਦੇ ਬਚਨਾਂ ਤੋਂ ਮਿਲੀ ਪ੍ਰੇਰਣਾ ਨਾਲ ਸਮੁੱਚਾ ਸੰਸਾਰ ਬੁਰਾਈ ਤੋਂ ਮੁਕਤ ਹੋ ਰਿਹਾ ਹੈ। ਅਜਿਹੇ ਨਿਯਮ ਜੀਵਨ ਵਿੱਚ ਅਪਣਾਉਣੇ ਬੇਹੱਦ ਜ਼ਰੂਰੀ ਹਨ। ਲੋਕ ਸਭਾ ਹਲਕਾ ਜਲੰਧਰ ਤੋਂ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਡੇਰਾ ਬਿਆਸ ਸਾਡੇ ਲਈ ਰਾਹ ਦਸੇਰਾ ਹਨ ਅਤੇ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਲੋਕ ਚੱਲ ਰਹੇ ਹਨ।