ਸਾਊਥ ਅਫਰੀਕਾ ਖਿਲਾਫ ਆਗਾਮੀ ਵਨਡੇ ਤੇ ਟੈਸਟ ਸੀਰੀਜ ਤੋਂ ਦੋ ਭਾਰਤੀ ਤੇਜ਼ ਗੇਂਦਬਾਜ਼ ਬਾਹਰ ਹੋ ਗਏ ਹਨ। ਵਨਡੇ ਟੀਮ ਵਿਚ ਸ਼ਾਮਲ ਦੀਪਕ ਚਾਹਰ ਫੈਮਿਲੀ ਮੈਡੀਕਲ ਐਮਰਜੈਂਸੀ ਦੀ ਵਜ੍ਹਾ ਨਾਲ ਵਨਡੇ ਨਹੀਂ ਖੇਡਣਗੇ। ਫਿਲਹਾਲ ਚਾਹਰ ਦੀ ਜਗ੍ਹਾ ਟੀਮ ਵਿਚ ਆਕਾਸ਼ਦੀਪ ਨੂੰ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ ਟੈਸਟ ਟੀਮ ਵਿਚ ਮੁਹੰਮਦ ਸ਼ੰਮੀ ਨਜ਼ਰ ਨਹੀਂ ਆਉਣਗੇ। ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸ਼ੰਮੀ ਨੇ ਫਿਟਨੈੱਸ ਟੈਸਟ ਕਲੀਅਰ ਨਹੀਂ ਕੀਤਾ ਹੈ। ਇਸ ਲਈ ਉਹ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ ਦੇ ਨਾਲ 50 ਓਵਰ ਦੇ ਕ੍ਰਿਕਟ ਵਿਚ ਟੈਂਪਰੇਰੀ ਤੌਰ ‘ਤੇ ਭਾਰਤ ਦਾ ਕੋਚਿੰਗ ਸਟਾਫ ਬਦਲਿਆ ਗਿਆ ਹੈ।
ਰਾਹੁਲ ਦ੍ਰਵਿੜ ਵਾਲੇ ਕੋਚਿੰਗ ਸਟਾਫ ਦੀ ਜਗ੍ਹਾ ਇੰਡੀਆ ਏ ਦੇ ਕੋਚ ਸਿਤਾਂਸ਼ੂ ਕੋਟਕ ਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦ੍ਰਵਿੜ ਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਟੀ-20 ਸੀਰੀਜ ਦੇ ਬਾਅਦ ਹੁਣ ਦੌਰੇ ‘ਤੇ ਟੈਸਟ ਸੀਰੀਜ ਦੀ ਜ਼ਿੰਮੇਵਾਰੀ ਸੰਭਾਲਣਗੇ।
ਟੀਮ ਇੰਡੀਆ ਸਾਊਥ ਅਫਰੀਕਾ ਦੌਰੇ ‘ਤੇ ਹੈ। ਤਿੰਨ ਟੀ-20 ਸੀਰੀਜ ਦੇ ਬਾਅਦ ਹੁਣ ਭਾਰਤ ਨੂੰ 17 ਦਸੰਬਰ ਤੋਂ ਤਿੰਨ ਵਨਡੇ ਮੈਚਾਂ ਦੀ ਸੀਰੀਜ ਖੇਡਣੀ ਹੈ।ਉਸਦੇ ਬਾਅਦ ਟੀਮ ਇੰਡੀਆ ਦੇ ਦੌਰੇ ਨੂੰ ਆਖਿਰ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ। ਜ਼ਖਮੀ ਹੋ ਗਏ ਸਨ। ਟੈਸਟ ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੈਡੀਕਲਟੈਸਟ ਕਲੀਅਰ ਨਹੀਂ ਕਰ ਸਕੇ। ਸ਼ੰਮੀ ਵਨਡੇ ਵਰਲਡ ਕੱਪ ਵਿਚ ਭਾਰਤ ਦੇ ਟੌਪ ਵਿਕਟ ਟੇਕਰ ਸਨ। ਉਨ੍ਹਾਂ ਨੇ 7 ਮੈਚਾਂ ਵਿਚ 24 ਵਿਕਟਾਂ ਲਈਆਂ ਸਨ।
ਦੂਜੇ ਪਾਸੇ ਵਨਡੇ ਤੇ ਟੈਸਟ ਟੀਮ ਵਿਚ ਸ਼ਾਮਲ ਬੱਲੇਬਾਜ਼ ਸ਼੍ਰੇਅਰ ਅਈਅਰ ਪਹਿਲੇ ਵਨਡੇ ਦੇ ਬਾਅਦ ਟੈਸਟ ਟੀਮ ਦੇ ਨਾਲ ਜੁੜ ਜਾਣਗੇ। ਉਹ ਆਖਰੀ 2 ਵਨਡੇ ਮੈਚਾਂ ਦੀ ਸੀਰੀਜ ਵਿਚ ਟੀਮ ਦਾ ਹਿੱਸਾ ਨਹੀਂ ਹੋਣਗੇ। ਬੀਸੀਸੀਆਈ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਐਤਵਾਰ (17 ਦਸੰਬਰ) ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ ਤੋਂ ਪਹਿਲਾਂ ਕੋਚਿੰਗ ਸਟਾਫ਼ ਵਿੱਚ ਵੱਡਾ ਬਦਲਾਅ ਕੀਤਾ ਹੈ। ਰਾਹੁਲ ਦ੍ਰਾਵਿੜ ਵਨਡੇ ਸੀਰੀਜ ‘ਚ ਟੀਮ ਇੰਡੀਆ ਦੇ ਮੁੱਖ ਕੋਚ ਨਹੀਂ ਹੋਣਗੇ। ਟੀਮ ਇੰਡੀਆ ਨੂੰ ਇਸ ਸੀਰੀਜ ਲਈ ਨਵਾਂ ਕੋਚਿੰਗ ਸਟਾਫ ਮਿਲੇਗਾ।ਇੰਡੀਆ ਏ ਦੇ ਕੋਚ ਸਿਤਾਂਸ਼ੂ ਕੋਟਕ ਵਨਡੇ ਸੀਰੀਜ ਲਈ ਚੀਫ ਕੋਚ ਹੋਣਗੇ ਦੂਜੇ ਪਾਸੇ ਨਵੇਂ ਕੋਚਿੰਗ ਸਟਾਫ ਵਿਚ ਭਾਰਤੀ ਟੀਮ ਦੇ ਸਾਬਕਾ ਵਿਕਟ ਕੀਪਰ ਅਜੇ ਰਾਤਰਾ ਨੂੰ ਜੋੜਿਆ ਗਿਆ ਹੈ ਜੋ ਫੀਲਡਿੰਗ ਕੋਚ ਦੀ ਭੂਮਿਕਾ ਨਿਭਾਉਣਗੇ ਜਦੋਂ ਕਿ ਰਾਜੀਵ ਦੱਤ ਗੇਂਦਾਬਜ਼ੀ ਕੋਚ ਦਾ ਰੋਲ ਅਦਾ ਕਰਨਗੇ।