ਦੌਰੇ ਨਾਲ ਸਿਆਸੀ ਹਲਚਲ ਤੇਜ਼
ਬਿਹਾਰ ਦੀਆਂ ਪੰਜ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Patna Sahib) ਅਚਾਨਕ ਪਟਨਾ ਸਾਹਿਬ ਪਹੁੰਚ ਗਏ। ਇੱਥੋਂ ਦੇ ਗੁਰਦੁਆਰੇ ‘ਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਕਰ ਦਿੱਤਾ ਜਿਸ ਦੀ ਪੂਰੇ ਦੇਸ਼ ਵਿਚ ਚਰਚਾ ਹੋਣ ਲੱਗੀ। ਗੁਰੂਦੁਆਰੇ ‘ਚ ਪੀਐਮ ਮੋਦੀ ਦਾ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 9:31 ਵਜੇ ਪਟਨਾ ਸਾਹਿਬ ਗੁਰਦੁਆਰੇ ਪਹੁੰਚੇ।ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਲੰਗਰ ਵਰਤਾਇਆ। ਇੱਥੇ ਉਨ੍ਹਾਂ ਨੇ ਲੰਗਰ ਵੀ ਤਿਆਰ ਕੀਤਾ ਜਿਸ ਦੀ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਐਤਵਾਰ ਨੂੰ ਪਟਨਾ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਰੋਡ ਸ਼ੋਅ ਵੀ ਕੀਤਾ। ਇਸ ਰੋਡ ਸ਼ੋਅ ਤੋਂ ਬਾਅਦ ਬਿਹਾਰ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੇ ਤਿੰਨ ਸੰਸਦੀ ਹਲਕਿਆਂ ‘ਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਹਾਜੀਪੁਰ, ਵੈਸ਼ਾਲੀ ਤੇ ਸਾਰਨ ‘ਚ ਜਨਤਕ ਮੀਟਿੰਗਾਂ ਕਰ ਕੇ ਉਹ ਬਿਹਾਰ ਨੂੰ ਜਿੱਤਣ ਦੇ ਆਪਣੇ ਸੰਕਲਪ ‘ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ।ਖਾਸ ਗੱਲ ਇਹ ਹੈ ਕਿ ਉਹ ਵੈਸ਼ਾਲੀ ਸੰਸਦੀ ਹਲਕੇ ਲਈ ਮੁਜ਼ੱਫਰਪੁਰ ਜ਼ਿਲ੍ਹੇ ਦੇ ਪਤਾਹੀ ‘ਚ ਜਨ ਸਭਾ ਕਰ ਰਹੇ ਹਨ। ਅਜਿਹੇ ‘ਚ ਪੰਜਵੇਂ ਤੇ ਛੇਵੇਂ ਪੜਾਅ ‘ਚ ਸੰਸਦੀ ਹਲਕੇ ਨੂੰ ਇਸ ਦਾ ਲਾਭ ਮਿਲੇਗਾ।