Saturday, October 19, 2024
Google search engine
HomeDeshਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ

ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ

ਆਈਜ਼ੋਲ- ਮਿਜ਼ੋਰਮ ਦੇ ਮੁੱਖ ਮੰਤਰੀ ਅਤੇ MNF ਉਮੀਦਵਾਰ ਜ਼ੋਰਮਥੰਗਾ ਆਪਣੇ ਮੁਕਾਬਲੇਬਾਜ਼ ਅਤੇ ZPM ਦੇ ਉਮੀਦਵਾਰ ਲਾਲਥਨਸਾਂਗਾ ਤੋਂ 2101 ਵੋਟਾਂ ਨਾਲ ਆਈਜ਼ੋਲ ਪੂਰਬੀ-1 ਸੀਟ ਤੋਂ ਚੋਣਾਂ ਹਾਰ ਗਏ ਹਨ। ਚੋਣ ਕਮਿਸ਼ਨ ਨੇ ਇਸ ਦੀ ਜਾਣਕਾਰੀ ਦਿੱਤੀ। ਕਮਿਸ਼ਨ ਨੇ ਦੱਸਿਆ ਕਿ ਲਾਲਥਨਸੰਗਾ ਨੂੰ 10,727 ਵੋਟਾਂ ਮਿਲੀਆਂ, ਜਦਕਿ ਜ਼ੋਰਾਮਥੰਗਾ ਨੂੰ 8626 ਵੋਟਾਂ ਮਿਲੀਆਂ। ਓਧਰ ਵਿਧਾਨ ਸਭਾ ਚੋਣਾਂ ਵਿਚ ਇਸ ਸੀਟ ‘ਤੇ ਕਾਂਗਰਸ ਉਮੀਦਵਾਰ ਲਾਲਸੰਗਲੁਰਾ ਰਾਤਲੇ ਨੂੰ ਸਿਰਫ 2520 ਵੋਟਾਂ ਨਾਲ ਸੰਤੁਸ਼ਟੀ ਕਰਨੀ ਪਈ। ਸਖ਼ਤ ਸੁਰੱਖਿਆ ਦਰਮਿਆਨ ਸੋਮਵਾਰ ਸਵੇਰੇ 8 ਵਜੇ ਵਿਧਾਨ ਸਭਾ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ।

ਦੱਸ ਦੇਈਏਉਪ ਮੁੱਖ ਮੰਤਰੀ ਤਾਵਨਲੁਈਆ ਨੂੰ ਤੁਈਚਾਂਗ ਸੀਟ ਵਿਚ ਜ਼ੋਰਮ  ਪੀਪੁਲਜ਼ ਮੂਵਮੈਂਟ (ਜ਼ੈੱਡ.ਪੀ.ਐੱਮ.) ਦੇ ਉਮੀਦਵਾਰ ਡਬਲਿਊ ਚੁਆਨਾਵਮਾ ਤੋਂ ਹਾਰ ਮਿਲੀ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਮਿਜ਼ੋ ਨੈਸ਼ਨਲ ਫਰੰਟ (ਐਮ. ਐਲ. ਐਫ) ਤਵਨਲੁਈਆ ਨੂੰ 6,079 ਵੋਟਾਂ ਮਿਲੀਆਂ ਜਦੋਂਕਿ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡ.ਪੀ.ਐੱਮ.) ਦੇ ਉਮੀਦਵਾਰ ਡਬਲਯੂ. ਚੁਆਨਾਵਮਾ ਨੂੰ 6,988 ਵੋਟਾਂ ਮਿਲੀਆਂ। ਜ਼ੋਰਮ ਪੀਪੁਲਜ਼ ਮੂਵਮੈਂਟ (ZPM) ਨੇ ਸੋਮਵਾਰ ਨੂੰ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿਚੋਂ 26 ਸੀਟਾਂ ਜਿੱਤ ਕੇ ਸੂਬੇ ‘ਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਜਾਰੀ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ‘ਚ ZPM 26 ਸੀਟਾਂ ਜਿੱਤਣ ਤੋਂ ਇਲਾਵਾ 1 ਹੋਰ ਸੀਟਾਂ ‘ਤੇ ਅੱਗੇ ਹੈ। ਜਿੱਤਣ ਵਾਲੇ ਪ੍ਰਮੁੱਖ ZPM ਨੇਤਾਵਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments