ਡੇਰਾਬੱਸੀ – ਸਰਕਾਰ ਸਕੂਲਾਂ ‘ਚ ਮਿਡ ਡੇ ਮੀਲ ਵਿੱਚ ਮੌਸਮੀ ਫਲ ਦਿੱਤੇ ਜਾਣ ਵਾਲੇ ਫੈਸਲੇ ਨੇ ਮਾਸਟਰਾਂ ਨੂੰ ਭਾਜੜਾਂ ਪਾ ਦਿੱਤੀਆਂ ਹੈ। ਇੱਕ ਦਾ ਪੇਪਰਾਂ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਮਾਸਟਰ ਮਿਡ ਡੇ ਮੀਲ ਲਈ ਫਲ ਢੋਅ ਰਹੇ ਹਲ।
ਇੱਕ ਤਸਵੀਰ ਅਜਿਹੀ ਹੀ ਡੇਰਾਬੱਸੀ ਤੋਂ ਸਾਹਮਣੇ ਆਈ ਹੈ। ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦਾ ਸਟਾਫ਼ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਕਿੰਨੂ ਢੋਅ ਰਿਹਾ ਹੈ। ਦਰਅਸਲ ਮਾਮਲਾ ਇਹ ਹੈ ਕਿ ਇਸ ਸਕੂਲ ਲਈ ਜੋ ਕਿੰਨੂਆਂ ਦੇ ਕ੍ਰੇਟ ਆਏ ਸਨ ਉਹਨਾਂ ਨੂੰ 20 ਕਿਲੋ ਮੀਟਰ ਦੂਰ ਹੀ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਭਾਜੜਾਂ ਮਾਸਟਰਾਂ ਨੂੰ ਪੈ ਗਈਆਂ। ਇੱਕ ਤਾਂ ਪੇਪਰਾਂ ਦੀ ਟੈਸ਼ਨ ਤੇ ਦੂਜਾ 20 ਕਿਲੋਮੀਟਰ ਦੂਰ ਉਤਾਰੇ ਕਿੰਨੂਆਂ ਦੀ ਟੈਸ਼ਨ। ਡੇਰਾਬੱਸੀ, ਲਾਲੜੂ ਅਤੇ ਹੰਡੇਸਰਾ ਇਲਾਕੇ ਦੇ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਿੰਨੂਆਂ ਨਾਲ ਭਰਿਆ ਕੈਂਟਰ ਪਹੁੰਚਿਆ। ਕਰੀਬ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਧਿਆਪਕ ਆਪੋ-ਆਪਣੇ ਢੰਗ ਨਾਲ ਕੈਂਟਰ ਤੱਕ ਪਹੁੰਚੇ। ਫਿਰ ਅਧਿਆਪਕਾਂ ਨੇ ਆਪੋ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਹਿਸਾਬ ਨਾਲ ਕਿੰਨੂਆਂ ਦੀ ਗਿਣਤੀ ਕੀਤੀ ਅਤੇ ਆਪੋ ਆਪਣੀਆਂ ਗੱਡੀਆਂ ‘ਤੇ ਖੁੱਦ ਲੱਦ ਲਏ ਇਸ ਸਬੰਧੀ ਡਿਪਟੀ ਡੀਈਓ ਐਲਮੈਂਟਰੀ ਮੁਹਾਲੀ ਪਰਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਟਰਾਂਸਪੋਰਟ ਨੂੰ ਇਹ ਕੰਮ ਸੌਂਪਿਆ ਹੋਇਆ ਹੈ। ਇਹਨਾਂ ਨੂੰ ਫਲ ਹਰ ਕੇਂਦਰ ਪੱਧਰ ‘ਤੇ ਪਹੁੰਚਾਉਣਾ ਹੁੰਦਾ ਹੈ। ਪਰ ਟਰਾਂਸਪੋਰਟ ਨੇ ਕਿੰਨੂ ਨੂੰ ਸਿਰਫ ਲਾਲੜ ਕੇਂਦਰ ‘ਤੇ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਸਬੰਧੀ ਟਰਾਂਸਪੋਰਟ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਿੰਨੂ ਦੀ ਖਰੀਦ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਆਰਥਿਕ ਮਦਦ ਮਿਲ ਸਕੇ।