HomeDesh'ਚੰਦੂ ਚੈਂਪੀਅਨ' ਦੇਖ ਕੇ Kartik Aaryan ਦੀ ਫੈਨ ਹੋਈ ਮਨੂ ਭਾਕਰ, ਕਿਹਾ-...
‘ਚੰਦੂ ਚੈਂਪੀਅਨ’ ਦੇਖ ਕੇ Kartik Aaryan ਦੀ ਫੈਨ ਹੋਈ ਮਨੂ ਭਾਕਰ, ਕਿਹਾ- ਤੁਹਾਨੂੰ ਮੈਡਲ ਮਿਲਣਾ ਚਾਹੀਦਾ
ਐਥਲੀਟ ਮਨੂ ਭਾਕਰ (Manu Bhaker) ਤੋਂ ਆਪਣੀ ਤਾਰੀਫ ਸੁਣ ਕੇ ਕਾਰਤਿਕ ਆਰੀਅਨ (kartik aaryan) ਬਹੁਤ ਖੁਸ਼ ਹੈ।
ਪੈਰਿਸ ਓਲੰਪਿਕ 2024 ਵਿੱਚ ਮਨੂ ਭਾਕਰ (Manu Bhaker) ਦਾ ਪ੍ਰਦਰਸ਼ਨ ਦੇਖਣ ਯੋਗ ਸੀ। ਮਹਿਲਾ ਨਿਸ਼ਾਨੇਬਾਜ਼ ਮਨੂ ਸੋਨ ਤਮਗਾ ਤਾਂ ਨਹੀਂ ਜਿੱਤ ਸਕੀ ਪਰ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪੈਰਿਸ ਓਲੰਪਿਕ ਹੁਣ ਖਤਮ ਹੋ ਚੁੱਕਾ ਹੈ ਤੇ ਮਨੂ ਆਪਣੇ ਘਰ ਵਾਪਸ ਆ ਗਈ ਹੈ ਤੇ ਵਾਪਸ ਆਉਂਦੇ ਹੀ ਉਸ ਨੇ ਕਾਰਤਿਕ ਆਰੀਅਨ (kartik aaryan) ਦੀ ਤਾਰੀਫ ‘ਚ ਕੁਝ ਅਜਿਹਾ ਕਹਿ ਦਿੱਤਾ, ਜਿਸ ਨਾਲ ਅਦਾਕਾਰ ਬੇਹੱਦ ਖੁਸ਼ ਹੋ ਗਿਆ।
ਓਲੰਪਿਕ ਐਥਲੀਟ ਮਨੂ ਭਾਕਰ ਨੇ ਘਰ ਵਾਪਸ ਆਉਂਦੇ ਹੀ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਦੇਖੀ। ਉਨ੍ਹਾਂ ਨੂੰ ਇਹ ਫਿਲਮ ਬਹੁਤ ਪਸੰਦ ਆਈ ਸੀ। ਮਨੂ ਨੂੰ ਕਾਰਤਿਕ ਦਾ ਪ੍ਰਦਰਸ਼ਨ ਇੰਨਾ ਪਸੰਦ ਆਇਆ ਕਿ ਉਸ ਨੇ ਅਦਾਕਾਰ ਲਈ ਮੈਡਲ ਦੀ ਮੰਗ ਕਰ ਦਿੱਤੀ।
ਮਨੂ ਨੇ ਦੇਖੀ ਚੰਦੂ ਚੈਂਪੀਅਨ
ਮਨੂ ਭਾਕਰ ਨੇ ਲਿਖਿਆ, ‘ਓਲੰਪਿਕ ਖਤਮ ਹੋ ਗਿਆ ਹੈ ਤੇ ਮੈਂ ਘਰ ਆਉਂਦੇ ਹੀ ਚੰਦੂ ਚੈਂਪੀਅਨ ਦੇਖੀ। ਮੈਂ ਜਿਵੇਂ ਸੋਚਿਆਂ ਸੀ, ਫਿਲਮ ਉਸ ਤੋਂ ਵੀ ਜ਼ਿਆਦਾ Relatable ਨਿਕਲੀ। ਅਸੀਂ ਜੋ ਤਿਆਰੀ ਕਰਦੇ ਹਾਂ, ਸਾਡਾ ਸੰਘਰਸ਼, ਇਹ ਸਭ ਕੁਝ ਅਤੇ ਕਦੇ ਹੌਂਸਲਾ ਨਹੀਂ ਹਾਰਨਾ। ਕਾਰਤਿਕ ਆਰੀਅਨ ਨੂੰ ਮੇਰਾ ਸਲਾਮ ਹੈ ਕਿ ਉਸ ਨੇ ਇਸ ਭੂਮਿਕਾ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ। ਖੁਦ ਇੱਕ ਐਥਲੀਟ ਹੋਣ ਦੇ ਨਾਤੇ, ਮੈਂ ਜਾਣਦੀ ਹਾਂ ਕਿ ਇਹ ਸਭ ਕਿੰਨਾ ਮੁਸ਼ਕਲ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਔਖੀ ਹੁੰਦੀ ਹੈ। ਤੁਹਾਨੂੰ (ਕਾਰਤਿਕ ਆਰੀਅਨ) ਨੂੰ ਇਸ ਲਈ ਮੈਡਲ ਮਿਲਣਾ ਚਾਹੀਦਾ ਹੈ।
ਤਾਰੀਫ ਸੁਣ ਕੇ ਕੀ ਬੋਲੇ ਕਾਰਤਿਕ ਆਰੀਅਨ?
ਐਥਲੀਟ ਮਨੂ ਭਾਕਰ ਤੋਂ ਆਪਣੀ ਤਾਰੀਫ ਸੁਣ ਕੇ ਕਾਰਤਿਕ ਆਰੀਅਨ ਬਹੁਤ ਖੁਸ਼ ਹੈ। ਉਨ੍ਹਾਂ ਨੇ ਮਨੂ ਦੀ ਤਸਵੀਰ ਨੂੰ ਰੀਪੋਸਟ ਕੀਤਾ ਅਤੇ ਲਿਖਿਆ, ‘ਇਹ ਉਹ ਪਲ ਹਨ ਜਿਨ੍ਹਾਂ ਲਈ ਮੈਂ ਜੀ ਰਿਹਾ ਹਾਂ। ਇਹ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਤੁਹਾਡੇ ਵਰਗਾ ਇੱਕ ਅਸਲੀ ਚੈਂਪੀਅਨ ਸਾਡੇ ਕੰਮ ‘ਤੇ ਪਿਆਰ ਦਾ ਪ੍ਰਦਰਸ਼ਨ ਕਰਦਾ ਹੈ। ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਉਣ ਲਈ ‘ਚੰਦੂ ਚੈਂਪੀਅਨ’ ਦਾ ਤਹਿ ਦਿਲੋਂ ਧੰਨਵਾਦ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਚੰਦੂ ਚੈਂਪੀਅਨ ਵਿੱਚ ਕਾਰਤਿਕ ਨੇ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਨਿਭਾਈ ਹੈ। ਮੁਰਲੀਕਾਂਤ ਪੇਟਕਰ ਭਾਰਤ ਦਾ ਪਹਿਲਾ ਪੈਰਾਲੰਪਿਕ ਸੋਨ ਤਮਗਾ ਜੇਤੂ ਹੈ। ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਚ ਕਾਰਤਿਕ ਨੇ ਦੇਸ਼ ਲਈ ਸੋਨ ਤਮਗਾ ਜਿੱਤਣ ਲਈ ਆਪਣਾ ਸੰਘਰਸ਼, ਜਨੂੰਨ ਅਤੇ ਉਤਸ਼ਾਹ ਦਿਖਾਇਆ ਹੈ।