ਮਾਡਿਊਲ ਆਈਐਸਆਈਐਸ ਦਾ ਦੱਸਿਆ ਜਾਂਦਾ ਹੈ। ਉਹ ਪਾਕਿਸਤਾਨੀ ਸੁਰੱਖਿਆ ਏਜੰਸੀ ਆਈਐਸਆਈ ਲਈ ਵੀ ਕੰਮ ਕਰਦਾ ਹੈ। ਦੋ ਸਾਲ ਪਹਿਲਾਂ ਸ਼ਾਹਨਵਾਜ਼ ਮਾਡਿਊਲ ਦੇਸ਼ ‘ਚ ਅੱਤਵਾਦੀ ਘਟਨਾ ਦੀ ਸਾਜ਼ਿਸ਼ ਰਚ ਰਿਹਾ ਸੀ
ਦਿੱਲੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ISIS ਮਾਡਿਊਲ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ ਰਿਜ਼ਵਾਨ ਅਲੀ ਵਜੋਂ ਹੋਈ ਹੈ। NIA ਨੇ ਉਸ ‘ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਉਹ ਦਰਿਆਗੰਜ ਦਾ ਰਹਿਣ ਵਾਲਾ ਹੈ। ਦੋ ਸਾਲਾਂ ਤੋਂ ਫਰਾਰ ਸੀ। ਦਿੱਲੀ ਪੁਲਿਸ ਦੇ ਐਡੀਸ਼ਨਲ ਸੀਪੀ ਪ੍ਰਮੋਦ ਕੁਸ਼ਵਾਹਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹ ਲੰਬੇ ਸਮੇਂ ਤੋਂ NIA ਮਾਮਲੇ ‘ਚ ਲੋੜੀਂਦਾ ਸੀ।
ਇਹ ਮਾਡਿਊਲ ਆਈਐਸਆਈਐਸ ਦਾ ਦੱਸਿਆ ਜਾਂਦਾ ਹੈ। ਉਹ ਪਾਕਿਸਤਾਨੀ ਸੁਰੱਖਿਆ ਏਜੰਸੀ ਆਈਐਸਆਈ ਲਈ ਵੀ ਕੰਮ ਕਰਦਾ ਹੈ। ਦੋ ਸਾਲ ਪਹਿਲਾਂ ਸ਼ਾਹਨਵਾਜ਼ ਮਾਡਿਊਲ ਦੇਸ਼ ‘ਚ ਅੱਤਵਾਦੀ ਘਟਨਾ ਦੀ ਸਾਜ਼ਿਸ਼ ਰਚ ਰਿਹਾ ਸੀ, ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਪੁਣੇ ‘ਚ ਗਸ਼ਤ ਕਰ ਰਹੀ ਪੁਲਸ ਨੇ ਇਮਰਾਨ ਅਤੇ ਕੁਝ ਹੋਰਾਂ ਨੂੰ ਫੜਿਆ ਸੀ। ਇਸ ਦੌਰਾਨ ਇਮਰਾਨ ਫਰਾਰ ਹੋ ਗਿਆ ਸੀ।