Saturday, October 19, 2024
Google search engine
HomePanjabਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਦੀ ਅਸ਼ਲੀਲੀ ਵੀਡੀਓ ਮਜੀਠੀਆ ਹੱਥ ਲੱਗੀ...

ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਦੀ ਅਸ਼ਲੀਲੀ ਵੀਡੀਓ ਮਜੀਠੀਆ ਹੱਥ ਲੱਗੀ ! ਕੌਣ ਹੈ ਉਹ ਮੰਤਰੀ ?

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਵੀਡੀਓ ਵਿਰੋਧੀ ਧਿਰਾਂ ਦੇ ਹੱਥ ਲੱਗ ਗਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਬਿਨਾ ਨਾਮ ਲਏ ਕਿਹਾ ਕਿ ਇਹ ਮੰਤਰੀ ਮਾਲਵੇ ਦੇ ਨਾਲ ਨਾਲ ਮਾਝੇ ਵਿੱਚ ਵੀ ਐਕਟਿਵ ਹੈ। ਇਸ ਦੀ ਵੀਡੀਓ ਮੈਨੂੰ ਕਿਸੇ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਦਿੱਤੀ ਸੀ। ਜਿਸ ਨੂੰ ਦੇਖ ਕੇ ਮੈਂ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੇਵ ਕਰਕੇ ਗਿਫ਼ਟ ਪੈਕ ਕਰ ਲਿਆ ਸੀ।

ਅੱਜ ਮੀਜੀਠੀਆ ਓਹੀ ਪੈਨ ਡਰਾਈਵ ਗਿਫ਼ਟ ਪੈਕ ਵਿੱਚ ਲੈ ਕੇ ਚੰਡੀਗੜ੍ਹ ਆਪਣੇ ਹੈੱਡ ਆਫਿਸ ਪਹੁੰਚੇ ਅਤੇ ਪ੍ਰੈਸ ਕਾਨਫੰਰਸ ਕੀਤੀ। ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਹਾਲੇ ਤੱਕ ਇਹ ਵੀਡੀਓ ਜਨਤਕ ਨਹੀਂ ਕਰਾਂਗਾ। ਕਿਉਂਕਿ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੂੰ ਵੀ ਹੈ। ਇਸ ਲਈ ਮੈਂ ਇੰਤਜ਼ਾਰ ਕਰਾਂਗਾ ਕਿ ਸੀਐਮ ਭਗਵੰਤ ਮਾਨ ਉਸ ਮੰਤਰੀ ਖਿਲਾਫ਼ ਕਾਰਵਾਈ ਕਰੇ।

ਬਿਕਰਮ ਸਿੰਘ ਮਜੀਠੀਆ ਨੇ ਇੱਕ ਫੋਟੋ ਸਾਂਝੀ ਕੀਤੀ ਜਿਸ ਵਿੱਚ ਪੰਜਾਬ ਦੇ ਨੌ ਕੈਬਨਿਟ ਮੰਤਰੀ ਸੀਐਮ ਭਗਵੰਤ ਮਾਨ ਨੂੰ ਦੀਵਾਲੀ ਮੌਕੇ ਗਿਫ਼ਟ ਦੇ ਰਹੇ ਸਨ। ਮਜੀਠੀਆ ਨੇ ਕਿਹਾ ਕਿ ਇਹਨਾਂ ਕੈਬਨਿਟ ਮੰਤਰੀਆਂ ਵਿੱਚੋਂ ਹੀ ਇੱਕ ਦੀ ਵੀਡੀਓ ਹੈ। ਮਜੀਠੀਆ ਨੇ ਕਿਹਾ ਕਿ ਇਹ ਮੰਤਰੀ ਭਗਵੰਤ ਮਾਨ ਦਾ ਚਹੇਤਾ ਹੈ। ਸੀਐਮ ਭਗਵੰਤ ਮਾਨ ਦਾ ਖਾਸ ਵੀ ਹੈ।

ਇਸ ਲਈ ਮੈਂ ਸੀਐਮ ਭਗਵੰਤ ਮਾਨ ਨੂੰ ਮੌਕਾ ਦਿੰਦਾ ਹੈ ਕਿ ਉਹ ਵੀਡੀਓ ਜਨਤਕ ਕਰਨ ਤੋਂ ਪਹਿਲਾਂ ਪਹਿਲਾਂ ਹੀ ਆਪ ਹੀ ਉਸ ਮੰਤਰੀ ਖਿਲਾਫ਼ ਐਕਸ਼ਨ ਲੈ ਲੈਣ। ਜੇਕਰ ਕਾਰਵਾਈ ਹੋ ਜਾਂਦੀ ਹੈ ਤਾਂ ਅਸੀਂ ਵੀਡੀਓ ਜਨਤਕ ਨਹੀਂ ਕਰਾਗੇ। ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਅਗਲੀ ਰਣਨੀਤੀ ਕਰਾਂਗੇ।

ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਹੋਣ ਦਾ ਦਾਅਵਾ ਕੀਤਾ ਸੀ। ਹਲਾਂਕਿ ਸੁਖਪਾਲ ਖਹਿਰਾ ਨੇ ਇਹ ਵੀਡੀਓ ਜਨਤਕ ਤਾਂ ਨਹੀਂ ਕੀਤੀ ਪਰ ਕਥਿਤ ਤੌਰ ‘ਤੇ ਉਸ ਮੰਤਰੀ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments