ਦੇਰ ਸ਼ਾਮ ਨੂੰ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ l ਜਿਵੇਂ ਹੀ ਅਮਿਤ ਨਿਰਮਲ ਪੈਲਸ ਦੇ ਕੋਲ ਕਬੀਰ ਨਗਰ ਪਹੁੰਚਿਆ ਤਾਂ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ l ਬਦਮਾਸ਼ਾਂ ਨੇ ਕਾਰ ਦੇ ਕੋਲ ਮੋਟਰਸਾਈਕਲ ਰੋਕ ਕੇ ਅਮਿਤ ਵੱਲ ਪਿਸਤੌਲ ਤਾਨ ਦਿੱਤੀ l
ਪੈਟਰੋਲ ਪੰਪ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਉਂਦਿਆਂ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 2 ਲੱਖ30 ਹਜਾਰ ਰੁਪਏ ਦੀ ਰਕਮ , ਅਲਮਾਰੀ ਦੀਆਂ ਚਾਬੀਆਂ, ਮੋਬਾਈਲ ਫੋਨ ਅਤੇ ਕੁਝ ਜਰੂਰੀ ਦਸਤਾਵੇਜ਼ ਲੁੱਟ ਲਏ l ਨਿਰਮਲ ਪੈਲੇਸ ਦੇ ਕੋਲ ਵਾਰਦਾਤ ਨੂੰ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਕਬੀਰ ਨਗਰ ਡਾਬਾ ਰੋਡ ਦੇ ਰਹਿਣ ਵਾਲੇ ਅਮਿਤ ਮਿੱਤਲ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਅਮਿਤ ਮਿੱਤਲ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਇੱਕ ਪੈਟਰੋਲ ਪੰਪ ਤੇ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ।
ਦੇਰ ਸ਼ਾਮ ਨੂੰ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ l ਜਿਵੇਂ ਹੀ ਅਮਿਤ ਨਿਰਮਲ ਪੈਲਸ ਦੇ ਕੋਲ ਕਬੀਰ ਨਗਰ ਪਹੁੰਚਿਆ ਤਾਂ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ l ਬਦਮਾਸ਼ਾਂ ਨੇ ਕਾਰ ਦੇ ਕੋਲ ਮੋਟਰਸਾਈਕਲ ਰੋਕ ਕੇ ਅਮਿਤ ਵੱਲ ਪਿਸਤੌਲ ਤਾਨ ਦਿੱਤੀ l ਮੁਲਜਮਾਂ ਨੇ ਪਿਸਤੌਲ ਦੀ ਨੋਕ ਤੇ ਉਸ ਦਾ ਬੈਗ ਲੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਅਮਿਤ ਦੇ ਮੁਤਾਬਕ ਬੈਗ ਵਿੱਚ 2 ਲਖ 30 ਹਜਾਰ ਰੁਪਏ ਦੀ ਰਕਮ, ਮੋਬਾਇਲ ਫੋਨ, ਪਾਵਰ ਬੈਂਕ, ਚਾਬੀਆਂ,ਚਾਰਜਰ ਅਤੇ ਕੁਝ ਜਰੂਰੀ ਦਸਤਾਵੇਜ ਸਨ l
ਵਾਰਦਾਤ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕੀਤਾ ਜਾਵੇਗਾ।