ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੁਲਜ਼ਮਾਂ ਨੇ ਢਾਬਾ ਸੰਚਾਲਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ l
ਸਕੂਟਰ ਸਵਾਰ ਤਿੰਨ ਬਦਮਾਸ਼ਾਂ ਨੇ ਹੀਰੋ ਸਾਈਕਲ ਰੋਡ ‘ਤੇ ਪੈਂਦੇ ਹਰਗੋਬਿੰਦ ਨਗਰ ਇਲਾਕੇ ਦੇ ਇੱਕ ਢਾਬੇ ਨੂੰ ਨਿਸ਼ਾਨਾ ਬਣਾਉਂਦਿਆਂ ਪਿਸਤੌਲ ਦੀ ਨੋਕ ‘ਤੇ ਢਾਬਾ ਸੰਚਾਲਕ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਢਾਬੇ ਵਿੱਚ ਪਈ 7 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈl ਫਰਾਰ ਹੁੰਦੇ ਸਮੇਂ ਮੁਲਜ਼ਮ ਢਾਬਾ ਸੰਚਾਲਕ ਦੀ ਬੇਟੀ ਦਾ ਮੰਗਲ ਸੂਤਰ ਵੀ ਲੈ ਗਏ l ਲੋਕਾਂ ਨੂੰ ਇਕੱਠੇ ਹੁੰਦੇ ਦੇਖ ਮੁਲਜ਼ਮ ਆਪਣਾ ਸਕੂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸੁਦਰਸ਼ਨ ਸ਼ਾਹ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਇੱਕ ਢਾਬਾ ਚਲਾ ਰਿਹਾ l ਸ਼ਾਮ ਵੇਲੇ ਸਕੂਟਰ ‘ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਵਿਅਕਤੀ ਆਏl ਦੋ ਬਦਮਾਸ਼ਾਂ ਦੇ ਕੋਲ ਤਲਵਾਰਾਂ ਅਤੇ ਇੱਕ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ l ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੁਲਜ਼ਮਾਂ ਨੇ ਢਾਬਾ ਸੰਚਾਲਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ l ਸੁਦਰਸ਼ਨ ਸ਼ਾਹ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੱਲੇ ਵਿੱਚ ਪਈ 7000 ਰੁਪਏ ਦੀ ਨਕਦੀ ਲੁੱਟ ਲਈl ਬਦਮਾਸ਼ਾਂ ਨੇ ਢਾਬੇ ‘ਤੇ ਖੜੀ ਢਾਬਾ ਸੰਚਾਲਕ ਦੀ ਬੇਟੀ ਦਾ ਮੰਗਲ ਸੂਤਰ ਵੀ ਉਤਾਰ ਲਿਆl ਸੁਦਰਸ਼ਨ ਸ਼ਾਹ ਵੱਲੋਂ ਰੌਲਾ ਪਾਉਣ ‘ਤੇ ਆਲੇ- ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਮੁਲਜ਼ਮ ਆਪਣਾ ਸਕੂਟਰ ਛੱਡ ਕੇ ਫਰਾਰ ਹੋ ਗਏ l ਉਧਰੋਂ ਇਸ ਮਾਮਲੇ ਵਿੱਚ ਏਐਸਆਈ ਗੁਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੁਦਰਸ਼ਨ ਸ਼ਾਹ ਦੇ ਬਿਆਨ ਲੈ ਕੇ ਤਿੰਨ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ l ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਤਲਾਸ਼ ਕਰਨ ਵਿੱਚ ਜੁਟ ਗਈ ਹੈ।