Monday, October 14, 2024
Google search engine
HomeCrimeLudhiana Civil Hospital: ਲੁਧਿਆਣਾ ਹਸਪਤਾਲ ‘ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ...

Ludhiana Civil Hospital: ਲੁਧਿਆਣਾ ਹਸਪਤਾਲ ‘ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ ਬਦਤਮੀਜੀ ਦੇ ਲੱਗੇ ਇਲਜ਼ਾਮ

ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੰਸੀ ਵਿੱਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਲੜਾਈ ਤੋਂ ਬਾਅਦ ਦੋ ਧਿਰਾ ਐਮਐਲਆਰ ਲੈਣ ਲਈ ਆਇਆ ਸਨ।

ਹਸਪਤਾਲ ਵਿੱਚ ਹੀ ਦੋਵੇਂ ਧਿਰਾ ਆਪਸ ਚ ਲੜ੍ਹਣ ਲੱਗ ਪਈਆਂ। ਵੀਡੀਓ ‘ਚ ਡਿਊਟੀ ‘ਤੇ ਤਾਇਨਾਲ ਪੁਲਿਸ ਅਧਿਕਾਰੀ ਨਾਲ ਵੀ ਉਲਝਦੇ ਨਜ਼ਰ ਆਏ ਹਨ। ਡਿਊਟੀ ਦੇ ਤਾਇਨਾਤ ਡਾਕਟਰ ਨੇ ਸੁਰੱਖਿਆ ਨੂੰ ਲੈ ਕੇ ਮੁੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ।

ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੂਸਰੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਡਾਕਟਰ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਇੱਥੇ ਬਾਹਰ ਖੜੇ ਪੁਲਿਸ ਅਧਿਕਾਰੀ ਜਦੋਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨਾਲ ਵੀ ਉਲਝਦੇ ਨਜ਼ਰ ਆਏ।

ਡਾਕਟਰਾਂ ਨੇ ਕੀਤੀ ਸੁਰੱਖਿਆ ਦੀ ਮੰਗ

ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਲਾਜ ਕਰਵਾਉਣ ਲਈ ਆਏ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ।

ਉਹਨਾਂ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨਾਲ ਬਦਤਮੀਜ਼ੀ ਕਰਦੇ ਹੋਏ ਉਹਨਾਂ ਉੱਪਰ ਦੂਸਰੀ ਪਾਰਟੀ ਨਾਲ ਮਿਲਣ ਦੇ ਇਲਜ਼ਾਮ ਵੀ ਲਗਾਏ ਗਏ ਹਨ।

ਡਿਊਟੀ ਕਰ ਰਹੀ ਡਾਕਟਰ ਨੇ ਕਿਹਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਡਿਊਟੀ ਕਰਦੇ ਹਨ, ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ।

ਉਹਨਾਂ ਨੇ ਕਿਹਾ ਕਿ ਕੋਈ ਵੀ ਪੁਲਿਸ ਕਰਮਚਾਰੀ ਉਨਾਂ ਦੇ ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਆਇਆ। ਅਖੀਰ ਉਹਨਾਂ ਦੇ ਦਰਜਾ ਚਾਰ ਕਰਮਚਾਰੀ ਨੇ ਹੀ ਨੌਜਵਾਨਾਂ ਨੂੰ ਬਾਹਰ ਕੱਢਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments