Friday, October 18, 2024
Google search engine
Homelatest NewsLok Sabha Election 2024 : ਨਵਜੋਤ ਸਿੱਧੂ ਦੀ ਪਤਨੀ ਨਹੀਂ ਲੜੇਗੀ ਲੋਕ...

Lok Sabha Election 2024 : ਨਵਜੋਤ ਸਿੱਧੂ ਦੀ ਪਤਨੀ ਨਹੀਂ ਲੜੇਗੀ ਲੋਕ ਸਭਾ ਚੋਣ, ਸਾਬਕਾ ਕ੍ਰਿਕਟਰ ਨੇ ਦੱਸਿਆ ਕਾਰਨ, ਅਟਕਲਾਂ ਦਾ ਹੋਇਆ ਅੰਤ

ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਲੋਕ ਸਭਾ ਚੋਣਾਂ ‘ਚ ਹਿੱਸਾ ਲੈਣ ਨੂੰ ਲੈ ਕੇ ਤਸਵੀਰ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ‘ਤੇ ਇਸ ਗੱਲ ਦਾ ਖੁਲਾਸਾ ਕੀਤਾ।

ਇਲਾਜ ਕੁਝ ਮਹੀਨਿਆਂ ਤੱਕ ਰਹੇਗਾ ਜਾਰੀ

ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਐਕਸ ‘ਤੇ ਪੋਸਟ ਕੀਤਾ ਕਿ ਉਹ ਅੱਜ ਯਮੁਨਾਨਗਰ ‘ਚ ਡਾ: ਰੁਪਿੰਦਰ ਨੂੰ ਮਿਲੇ। ਪਤਨੀ (ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਅਤੇ ਇਹ ਕੁਝ ਮਹੀਨਿਆਂ ਤੱਕ ਜਾਰੀ ਰਹੇਗਾ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਉਸ ਦਾ ਧਿਆਨ ਸਿਰਫ਼ ਆਪਣੀ ਸਿਹਤ ‘ਤੇ ਹੀ ਰਹੇਗਾ। ਉਸ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।

ਉਹ ਪਟਿਆਲਾ ਸੀਟ ਤੋਂ ਚੋਣ ਲੜਨਗੇ !

ਜ਼ਿਕਰਯੋਗ ਹੈ ਕਿ ਚਰਚਾ ਸੀ ਕਿ ਨਵਜੋਤ ਕੋਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਚੋਣ ਲੜਨਗੇ। ਕਾਂਗਰਸ ਨੇ ਇਸ ਸੀਟ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਨਵਜੋਤ ਕੋਰ ਦੇ ਨਾਂ ‘ਤੇ ਚਰਚਾ ਹੋਈ। ਪਰ ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੇ ਆਉਣ ਵਾਲੀ ਲੋਕ ਸਭਾ ਦੀ ਤਸਵੀਰ ਸਾਫ਼ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments