ਮੋਗਾ : 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਰਿਹਾਇਸ਼ੀ ਜ਼ਿਲ੍ਹਿਆਂ ’ਚ ਤਾਇਨਾਤ ਅਤੇ ਲਗਾਤਾਰ ਤਿੰਨ ਸਾਲ ਤੋਂ ਇੱਕੋ ਜ਼ਿਲ੍ਹੇ ’ਚ ਤਾਇਨਾਤ ਥਾਣੇਦਾਰਾਂ ਦੀ 26 ਦਸੰਬਰ ਤੱਕ ਬਦਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀ. ਜੀ. ਪੀ. ਦਫ਼ਤਰ ਨੂੰ ਭੇਜਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਬਹੁਤੇ ਜ਼ਿਲ੍ਹਿਆਂ ਵਿਚ ਪਹਿਲਾਂ ਹੀ ਥਾਣੇਦਾਰ ਆਪਣੇ ਮਨਪਸੰਦ ਜ਼ਿਲ੍ਹਿਆਂ ਵਿਚ ਬਦਲੀ ਕਰਵਾ ਗਏ ਹਨ। ਪੰਜਾਬ ਪੁਲਸ ਮੁਖੀ ਨੇ 21 ਦਸੰਬਰ ਨੂੰ ਸੂਬੇ ਦੀਆਂ ਸਮੂਹ ਰੇਂਜਾਂ ਦੇ ਆਈਜੀਜ਼/ਡੀਆਈਜੀਜ਼, ਕਮਿਸ਼ਨਰਾਂ ਅਤੇ ਗੌਰਮਿੰਟ ਰੇਲਵੇ ਪੁਲਸ ਦੇ ਏਆਈਜੀਜ਼ ਨੂੰ ਪੱਤਰ ਜਾਰੀ ਕੀਤਾ ਹੈ।