ਗ੍ਰੀਨਹਾਊਸ ਗੈਸ ਜਿਵੇਂ ਕਿ ਕਾਰਬਨ ਡਾਈਆਕਸਾਈਡ ਤੇ ਮਿਥੇਨ ਵਾਯੂਮੰਡਲ ’ਚ ਪੈਦਾ ਹੁੰਦੀਆਂ ਹਨ, ਜਦਕਿ ਗ੍ਰੀਨਹਾਊਸ ਗੈਸ ਫੁੱਟਪ੍ਰਿੰਟ ਵਾਤਾਵਰਨ ’ਤੇ ਇਨ੍ਹਾਂ ਦੇ ਪ੍ਰਭਾਵ ਦੇ ਸਬੰਧ ’ਚ ਦੱਸਦਾ ਹੈ।
ਖਾਣਾ ਪਕਾਉਣ ਦੇ ਉਦਯੋਗ ’ਚ ਵਰਤੀ ਜਾਣ ਵਾਲੀ ਐੱਲਐੱਨਜੀ ਵਾਤਾਵਰਨ ਲਈ ਕੋਲੇ ਤੋਂ ਵੱਧ ਖ਼ਤਰਨਾਕ ਹੈ। ਇਕ ਅਧਿਐਨ ਅਨੁਸਾਰ 20 ਸਾਲ ਦੀ ਮਿਆਦ ’ਚ ਕੋਲੇ ਦੇ ਮੁਕਾਬਲੇ ਇਹ ਲਗਪਗ ਇਕ ਤਿਹਾਈ ਵੱਧ ਗ੍ਰੀਨ ਹਾਊਸ ਗੈਸ ਪੈਦਾ ਕਰਦੀ ਹੈ। ਗ੍ਰੀਨਹਾਊਸ ਗੈਸ ਜਿਵੇਂ ਕਿ ਕਾਰਬਨ ਡਾਈਆਕਸਾਈਡ ਤੇ ਮਿਥੇਨ ਵਾਯੂਮੰਡਲ ’ਚ ਪੈਦਾ ਹੁੰਦੀਆਂ ਹਨ, ਜਦਕਿ ਗ੍ਰੀਨਹਾਊਸ ਗੈਸ ਫੁੱਟਪ੍ਰਿੰਟ ਵਾਤਾਵਰਨ ’ਤੇ ਇਨ੍ਹਾਂ ਦੇ ਪ੍ਰਭਾਵ ਦੇ ਸਬੰਧ ’ਚ ਦੱਸਦਾ ਹੈ। ਕੁਦਰਤੀ ਗੈਸ ਦੋ ਅਹਿਮ ਤੌਰ ’ਤੇ ਮਿਥੇਨ ਨਾਲ ਬਣੀ ਗੰਧਹੀਣ ਗੈਸ ਹੈ, ਲਗਪਗ -106 ਡਿਗਰੀ ਸੈਲਸੀਅਸ ’ਤੇ ਤਰਲ ਹਾਲਸ ’ਚ ਠੰਢਾ ਕਰ ਕੇ ਤਰਲੀਕ੍ਰਿਤ ਕੁਦਰਤੀ ਗੈਸ ਜਾਂ ਐੱਲਐੱਨਜੀ ਬਣਾਇਆ ਜਾਂਦਾ ਹੈ।
ਅਮਰੀਕਾ ਦੇ ਕਾਰਨੇਲ ਯੂਨੀਵਰਸਿਟੀ ’ਚ ਈਕੋਲੋਜੀ ਤੇ ਵਾਤਾਵਰਨ ਜੀਵ ਵਿਗਿਆਨ ਦੇ ਪ੍ਰੋਫੈਸਰ ਰਾਬਰਟ ਹਾਵਰਥ ਨੇ ਕਿਹਾ ਕਿ ਐੱਨਐੱਨਜੀ ਨੂੰ ਕੋਲੇ ਦੇ ਮੁਕਾਬਲੇ ਬਿਹਤਰ ਬਦਲ ਮੰਨਿਆ ਜਾਂਦਾ ਹੈ ਪਰ ਜੇ ਇਸਦੇ ਸ਼ਿਪਿੰਗ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਇਸਦਾ ਗ੍ਰੀਨਹਾਊਸ ਗੈਸ ਫੁੱਟਪ੍ਰਿੰਟ ਕੋਲੇ ਦੇ ਮੁਕਾਬਲੇ ਲਗਪਗ ਇਕ ਤਿਹਾਈ ਵੱਧ ਹੈ। ਐਨਰਜੀ ਸਾਇੰਸ ਐਂਡ ਇੰਜੀਨੀਅਰਿੰਗ ਪੱਤਰਿਕਾ ’ਚ ਪ੍ਰਕਾਸ਼ਿਤ ਅਧਿਐਨ ਦੇ ਲੇਖਕ ਹਾਵਰਥ ਨੇ ਕਿਹਾ ਕਿ ਐੱਲਐੱਨਜੀ ਸ਼ੈੱਲ ਗੈਸ (ਕੁਦਰਤੀ ਗੈਸ ਦੀ ਇਕ ਕਿਸਮ) ਨਾਲ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ ਲਈ ਇਸ ਨੂੰ ਤਰਲ ਰੂਪ ’ਚ ਠੰਢਾ ਕਰਨਾ ਹੁੰਦਾ ਹੈ ਤੇ ਫਿਰ ਵੱਡੇ ਟੈਂਕਰਾਂ ’ਚ ਬਾਜ਼ਾਰ ਤੱਕ ਲਿਜਾਇਆ ਜਾਂਦਾ ਹੈ। ਇਸਦੇ ਲਈ ਊਰਜਾ ਦੀ ਲੋੜ ਪੈਂਦੀ ਹੈ।
ਅਧਿਐਨ ਲਈ, ਖੋਜੀਆਂ ਨੇ ਸ਼ੈੱਲ ਚੱਟਾਨ ਨਿਰਮਾਣ ਦੇ ਪੜਾਅ ਤੋਂ ਲੈ ਕੇ ਆਖਰੀ ਖਪਤਕਾਰ ਵੱਲੋਂ ਉਤਸਰਜਨ ਦਾ ਅੰਦਾਜ਼ਾ ਲਾਉਣ ਲਈ ਪਿਛਲੇ ਅਧਿਐਨਾਂ ’ਤੇ ਗੌਰ ਕੀਤਾ। ਐੱਲਐੱਨਜੀ ਨੂੰ ਕੱਢਣ, ਟਰਾਂਸਪੋਰਟ ਤੇ ਭੰਡਾਰਨ ਦੇ ਦੌਰਾਨ ਪੈਦਾ ਹੋਈ ਕਾਰਬਨ ਡਾਈਆਕਸਾਈਡ ਤੇ ਮਿਥੇਨ, ਕੁੱਲ ਗ੍ਰੀਨਹਾਊਸ ਗੈਸ ਉਤਸਰਜਨ ਦਾ ਲਗਪਗ ਅੱਧਾ ਹਿੱਸਾ ਹੈ। 20 ਸਾਲਾਂ ਦੀ ਗਲੋਬਲ ਵਾਰਮਿੰਗ ਸਮਰੱਥਾ ਦਾ ਵਿਸ਼ਲੇਸ਼ਣ ਕਰਨ ’ਤੇ ਈਂਧਣ ਸਰੋਤ ਦੇ ਤੌਰ ’ਤੇ ਐੱਲਐੱਨਜੀ ਲਈ ਗ੍ਰੀਨਹਾਊਸ ਗੈਸ ਫੁੱਟਪ੍ਰਿੰਟ ਕੋਲੇ ਦੇ ਮੁਕਾਬਲੇ ’ਚ 33 ਫ਼ੀਸਦੀ ਵੱਧ ਹੈ। ਇਥੋਂ ਤੱਕ ਕਿ 100 ਸਾਲ (ਗਲੋਬਲ ਵਾਰਮਿੰਗ ਸਮਰੱਥਾ) ਦੀ ਸਮਾਂ ਸੀਮਾ ’ਤੇ ਵੀ ਵਿਚਾਰ ਕੀਤਾ ਜਾਵੇ ਤਾਂ ਵੀ ਐੱਲਐੱਨਜੀ ਦਾ ਮਾੜਾ ਪ੍ਰਭਾਵ ਕੋਲੇ ਦੇ ਬਰਾਬਰ ਜਾਂ ਉਸ ਤੋਂ ਵੱਧ ਹੈ।