ਤਪਦੀ ਗਰਮੀ ਦਾ ਲੀਚੀ ਦੀ ਫਸਲ ਉੱਤੇ ਅਸਰ ਦੇਖਣ ਨੂੰ ਮਿਲਿਆ ਹੈ।
ਜਿਸ ਜ਼ਿਲ੍ਹੇ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਲੀਚੀ ਜ਼ੋਨ ਦੇ ਨਾਮ ਤੋਂ ਨਵਾਜਿਆ ਗਿਆ ਸੀ, ਕਿਉਂਕਿ ਜ਼ਿਲ੍ਹਾ ਪਠਾਨਕੋਟ ਵਿਖੇ ਦੇਸ਼ ਦੀ ਸਭ ਤੋਂ ਵੱਧ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਸਮੁੱਚੇ ਦੇਸ਼ ਸਣੇ ਵਿਦੇਸ਼ਾਂ ਵਿੱਚ ਵੀ ਭੇਜੀ ਜਾਂਦੀ ਹੈ। ਇਸ ਵਾਰ ਲੀਚੀ ਬਾਗਵਾਨਾਂ ਦੇ ਚਿਹਰੇ ਉਤਰੇ ਹੋਏ ਦਿਖਾਈ ਦੇ ਰਹੇ ਹਨ ਜਿਸ ਦੀ ਵਜ੍ਹਾਂ ਗਰਮੀ ਹੈ।
ਗਰਮੀ ਕਰਕੇ ਲੀਚੀ ਦੀ ਫ਼ਸਲ ਖ਼ਰਾਬ
ਗਰਮੀ ਦੇ ਪ੍ਰਕੋਪ ਦੀ ਵਜ੍ਹਾਂ ਨਾਲ ਇਸ ਵਾਰ ਲੀਚੀ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ। ਗਰਮੀ ਦੀ ਵਜ੍ਹਾਂ ਨਾਲ ਇਸ ਵਾਰ ਲੀਚੀ ਦਾ ਫਲ ਦਰਖਤਾਂ ਉੱਤੇ ਹੀ ਫੱਟਣਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਫਟੀ ਹੋਈ ਲੀਚੀ ਦੀ ਪੈਦਾਵਾਰ ਕਿਤੇ ਵੀ ਵੇਚੀ ਨਹੀਂ ਜਾ ਸਕਦੀ ਅਤੇ ਇਸ ਨੂੰ ਸੁੱਟਣਾ ਪੈ ਰਿਹਾ ਹੈ। ਇਸ ਕਰਕੇ ਬਾਗਵਾਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ
ਇਸ ਸਬੰਧੀ ਜਦ ਬਾਗਵਾਨਾਂ ਦੇ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਜਦ ਲੀਚੀ ਨੂੰ ਫਲ ਪਿਆ ਤਾਂ ਗਰਮੀ ਇੱਕ ਦਮ ਵੱਧ ਗਈ ਜਿਸ ਕਾਰਨ ਨਾਲ ਲੀਚੀ ਦਾ ਫਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਦਰੱਖਤ ਦੇ ਉੱਤੇ ਹੀ ਸੁੱਕਣ ਅਤੇ ਫੱਟਣ ਲੱਗ ਪਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਬਾਗਵਾਨਾਂ ਨੂੰ ਉਨਾਂ ਫਸਲ ਖਰਾਬ ਹੋਣ ਤੇ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ।
ਬਾਗਵਾਨ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਇਸ ਬਾਰੇ ਜਦੋ ਬਾਗਵਾਨੀ ਅਧਿਕਾਰੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਜਿਸ ਕਾਰਨ ਲੀਚੀ ਫਟ ਰਹੀ ਹੈ। ਉਨ੍ਹਾਂ ਕਿਹਾ ਕਿ ਬਾਗਵਾਨ ਹਲਕੇ ਪਾਣੀ ਦੀ ਸਪ੍ਰੇਅ ਜਰੂਰ ਕਰਨ ਅਤੇ ਜਿਹੜੇ ਨਵੇਂ ਬਾਗ ਲਗਾ ਰਹੇ ਹਨ, ਉਹ ਬਾਗ ਦੇ ਬਾਹਰ ਵੱਡੇ ਬੂਟੇ ਜਰੂਰ ਲਗਾਉਣ।