Thursday, October 17, 2024
Google search engine
HomeDeshLady Gaga ਨੇ ਚੁੱਪਚਾਪ ਕਰਵਾਈ ਮੰਗਣੀ? ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਗਾਇਕਾ...

Lady Gaga ਨੇ ਚੁੱਪਚਾਪ ਕਰਵਾਈ ਮੰਗਣੀ? ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਗਾਇਕਾ ਦੀਆਂ ਇਹ ਤਸਵੀਰਾਂ

ਅਮਰੀਕੀ ਗਾਇਕਾ, ਗੀਤਕਾਰ ਤੇ ਅਦਾਕਾਰਾ ਲੇਡੀ ਗਾਗਾ ਦਾ ਬੱਚਾ-ਬੱਚਾ ਦੀਵਾਨਾ ਹੈ। 38 ਸਾਲ ਦੀ ਲੇਡੀ ਗਾਗਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਇਸ ਗਾਇਕਾ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ।

ਅਮਰੀਕੀ ਗਾਇਕਾ, ਗੀਤਕਾਰ ਤੇ ਅਦਾਕਾਰਾ ਲੇਡੀ ਗਾਗਾ ਦਾ ਬੱਚਾ-ਬੱਚਾ ਦੀਵਾਨਾ ਹੈ। 38 ਸਾਲ ਦੀ ਲੇਡੀ ਗਾਗਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਹੁਣ ਇਸ ਗਾਇਕਾ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੰਗਣੀ ਹੋ ਗਈ ਹੈ ਤੇ ਜਲਦ ਹੀ ਵਿਆਹ ਕਰਨ ਵਾਲੀ ਹੈ। ਇਹ ਅਸੀਂ ਨਹੀਂ ਕਹਿ ਰਹੇ ਪਰ ਉਸ ਦੀਆਂ ਵਾਇਰਲ ਫੋਟੋਆਂ ਬੋਲ ਰਹੀਆਂ ਹਨ, ਜਿਸ ‘ਚ ਉਸ ਨੇ ਮੰਗਣੀ ਦੀ ਅੰਗੂਠੀ ਪਾਈ ਹੋਈ ਹੈ।

ਲੇਡੀ ਗਾਗਾ ਦਾ ਨਾਂ ਉਦਯੋਗਪਤੀ ਮਾਈਕਲ ਪੋਲਾਂਸਕੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਇਹ ਜੋੜਾ ਇਕ-ਦੂਜੇ ਨੂੰ ਡੇਟ ਕਰ ਰਿਹਾ ਹੈ। ਅਜਿਹੇ ‘ਚ ਖਬਰ ਹੈ ਕਿ ਇਨ੍ਹਾਂ ਦੋਹਾਂ ਦੀ ਮੰਗਣੀ ਹੋ ਗਈ ਹੈ। ਲੇਡੀ ਗਾਗਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਦੇ ਹੱਥ ‘ਚ ਮੰਗਣੀ ਦੀ ਅੰਗੂਠੀ ਨਜ਼ਰ ਆ ਰਹੀ ਹੈ।

ਇਸ ਦੌਰਾਨ ਗਾਇਕ ਬਲੈਕ ਆਊਟਫਿਟਸ ‘ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਚਿਹਰੇ ‘ਤੇ ਕਾਲਾ ਚਸ਼ਮਾ ਤੇ ਪੈਰਾਂ ‘ਚ ਹਾਈ ਹੀਲਜ਼ ਪਾਈ ਹੋਈ ਹੈ, ਹੱਥ ‘ਚ ਵੱਡੀ ਹੀਰੇ ਦੀ ਅੰਗੂਠੀ ਨੇ ਸਾਰੀ ਲਾਈਮਲਾਈਟ ਚੁਰਾ ਲਈ। ਹਾਲਾਂਕਿ ਅਦਾਕਾਰਾ ਵੱਲੋਂ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਲੇਡੀ ਗਾਗਾ ਨੇ ਕਦੇ ਵਿਆਹ ਨਹੀਂ ਕੀਤਾ ਹੈ, ਹਾਲਾਂਕਿ ਉਸ ਦੀ ਦੋ ਵਾਰ ਮੰਗਣੀ ਹੋ ਚੁੱਕੀ ਹੈ। 2011 ਵਿਚ ਉਸ ਨੇ ਸ਼ਿਕਾਗੋ ਫਾਇਰ ਸਟਾਰ ਟੇਲਰ ਕਿਨੀ ਨੂੰ ਡੇਟ ਕਰਨਾ ਸ਼ੁਰੂ ਕੀਤਾ, ਜਿਸ ਨੇ ਉਸਦੇ ਗੀਤ “ਯੂ ਐਂਡ ਆਈ” ਲਈ ਵੀਡੀਓ ਵਿਚ ਅਭਿਨੈ ਕੀਤਾ ਸੀ ਅਤੇ ਜੋੜੇ ਨੇ ਵੈਲੇਨਟਾਈਨ ਡੇਅ 2015 ‘ਤੇ ਮੰਗਣੀ ਕੀਤੀ ਸੀ। ਇਸ ਮੌਕੇ ‘ਕਿਨੀ ਨੇ ਗਾਗਾ ਨੂੰ ਦਿਲ ਦੇ ਆਕਾਰ ਦੀ ਰਿੰਗ ਪਹਿਨਾਈ ਸੀ ਪਰ 2 ਸਾਲ ਬਾਅਦ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਉਸ ਨੇ ਹਾਲੀਵੁੱਡ ਟੈਲੇਂਟ ਏਜੰਟ ਕ੍ਰਿਸ਼ਚੀਅਨ ਕੈਰੀਨੋ ਨਾਲ ਡੇਟ ਕੀਤੀ ਅਤੇ ਮੰਗਣੀ ਕਰ ਲਈ। ਇਹ ਰਿਸ਼ਤਾ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 2019 ਦੀ ਸ਼ੁਰੂਆਤ ‘ਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

 

 

 

 

 

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments