Monday, October 14, 2024
Google search engine
HomeDeshKunwar Vijay Pratap Singh Wife Dies: ‘AAP’ ਵਿਧਾਇਕ ਵਿਜੇ ਪ੍ਰਤਾਪ ਦੀ ਪਤਨੀ...

Kunwar Vijay Pratap Singh Wife Dies: ‘AAP’ ਵਿਧਾਇਕ ਵਿਜੇ ਪ੍ਰਤਾਪ ਦੀ ਪਤਨੀ ਦਾ ਅੰਮ੍ਰਿਤਸਰ ‘ਚ ਦਿਹਾਂਤ, ਦੇਰ ਰਾਤ ਵਿਗੜੀ ਸੀ ਸਿਹਤ

ਅੰਮ੍ਰਿਤਸਰ ਤੋਂ ਹਲਕਾ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਹੋਮ ਮੇਕਰ ਸੀ।

ਅੰਮ੍ਰਿਤਸਰ ਤੋਂ ‘ਆਪ’ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਪਰ ਕੱਲ੍ਹ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਅੰਮ੍ਰਿਤਸਰ ਤੋਂ ਹਲਕਾ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਮਧੂਮਿਤਾ ਹੋਮ ਮੇਕਰ ਸੀ। ਉਹਨਾਂ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ‘ਚੋਂ ਇਕ ਲਾਅ ਕਰ ਰਹੀ ਹੈ ਅਤੇ ਦੂਜੀ ਬੇਟੀ ਸਕੂਲ ਜਾਂਦੀ ਹੈ। ਮਧੂਮਿਤਾ ਬਹੁਤ ਹੀ ਸੋਸ਼ਲ ਐਕਟਿਵ ਸੀ ਅਤੇ ਕਈ ਫੰਕਸ਼ਨ ਵਿੱਚ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਸੀ।

ਸਸਕਾਰ ਤੇ ਪਹੁੰਚੇ ਸਿਆਸੀ ਲੀਡਰ

ਮਧੂਮਿਤਾ ਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਨੇੜੇ ਸ਼ਿਵਪੁਰੀ ਵਿਖੇ ਹੋਇਆ। ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡੀਆਈਜੀ ਸਤਿੰਦਰ ਸਿੰਘ, ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ, ਡੀਸੀਪੀ ਲਾਅ ਐਂਡ ਆਰਡਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਵਿਧਾਇਕ ਅਜੇ ਗੁਪਤਾ, ਸਾਬਕਾ ਵਿਧਾਇਕ ਸੁਨੀਲ ਦੱਤਾ, ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਰਾਜਕੰਵਲ ਲੱਕੀ ਸ਼ਾਮਲ ਸਨ। , ਮੀਨੂੰ ਸਹਿਗਲ ਸਮੇਤ ਕਈ ਪੁਲਿਸ ਅਧਿਕਾਰੀ, ਰਾਜਨੇਤਾ ਅਤੇ ਸ਼ਹਿਰ ਦੇ ਪਤਵੰਤੇ ਪਹੁੰਚੇ ਹੋਏ ਹਨ।

ਉਤਰੀ ਹਲਕੇ ਤੋਂ ਵਿਧਾਇਕ ਨੇ ਕੁੰਵਰ

ਕੁੰਵਰ ਵਿਜੇ ਪ੍ਰਤਾਪ ਸਿੰਘ ਗੋਪਾਲਗੰਜ ਦੇ ਸਿੱਧਵਾਲੀਆ ਬਲਾਕ ਦੇ ਪਿੰਡ ਕਾਰਸਘਾਟ ਦਾ ਰਹਿਣ ਵਾਲੇ ਹਨ। ਉਹ ਪੰਜਾਬ ਵਿੱਚ ਆਈਜੀ ਦੇ ਅਹੁਦੇ ਤੋਂ ਵੀਆਰਐਸ ਲੈ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋ ਕੇ ਉਹ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਅਤੇ ਜਿੱਤ ਦਰਜ ਕੀਤੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਵਿੱਚ ਐਸਆਈਟੀ ਅਧਿਕਾਰੀ ਸਨ। ਫਿਰ ਉਹਨਾਂ ਨੇ ਰਿਪੋਰਟ ਬਣਾ ਕੇ ਸਰਕਾਰ ਨੂੰ ਕਾਰਵਾਈ ਲਈ ਭੇਜ ਦਿੱਤੀ ਪਰ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ 9 ਅਪ੍ਰੈਲ 2021 ਨੂੰ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹੇ ਹਨ। ਕਦੇ ਵਿਕਾਸ ਦੇ ਮੁੱਦੇ ‘ਤੇ ਅਤੇ ਕਦੇ ਬੇਅਦਬੀ ਦੇ ਮਾਮਲਿਆਂ ‘ਤੇ ਸਰਕਾਰ ਨੂੰ ਘੇਰਿਆ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਪੁਲੀਸ ਦੇ ਘੱਟੋ-ਘੱਟ ਦੋ ਅਧਿਕਾਰੀ ਸ਼ਹਿਰ ਵਿੱਚ ਨਸ਼ਿਆਂ ਦੇ ਕਾਰੋਬਾਰ ਦਾ ਸਮਰਥਨ ਕਰ ਰਹੇ ਹਨ ਅਤੇ ਇਹ ਅਧਿਕਾਰੀ ਚੱਢਾ ਦੇ ਚਹੇਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments