ਕਪੂਰਥਲਾ ਦੇ ਨਡਾਲਾ ਦੇ ਨੇੜਲੇ ਪਿੰਡ ਮਿਰਜ਼ਾਪੁਰ ਦੀ ਧੀ ਕੋਮਲ ਪੰਨੂ ਨੇ ਅਮਰੀਕਾ ‘ਚ ਪੰਜਾਬ ਦਾ ਮਾਣ ਵਧਾਇਆ ਹੈ। ਹੋਣਹਾਰ ਕੋਮਲ ਪੰਨੂ ਵਿਦੇਸ਼ ‘ਚ ਆਪਣੀ ਪੜ੍ਹਾਈ ਪੂਰੀ ਕਰਦਿਆਂ ਅਮਰੀਕੀ ਫ਼ੌਜ ‘ਚ ਭਰਤੀ ਹੋ ਗਈ ਹੈ। ਕੋਮਲ ਪੰਨੂ ਨੇ ਇਹ ਸਫਲਤਾ ਹਾਸਿਲ ਕਰਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
ਇਸ ਸਬੰਧੀ ਅਮਰੀਕਾ ਤੋਂ ਫੋਨ ‘ਤੇ ਜਾਣਕਾਰੀ ਦਿੰਦਿਆਂ ਕੋਮਲ ਪੰਨੂ ਦੇ ਪਿਤਾ ਬਿਕਰਮਜੀਤ ਸਿੰਘ ਪੰਨੂ ਨੇ ਦੱਸਿਆ ਕਿ ਉਹ ਅੱਜ ਤੋਂ 10 ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ‘ਚ ਅਮਰੀਕਾ ਗਿਆ ਸੀ। ਇਸ ਤੋਂ ਬਾਅਦ ਉਸਦੀ ਬੇਟੀ ਕੋਮਲ ਨੇ 8ਵੀਂ ਤਕ ਦੀ ਪੜ੍ਹਾਈ ਕਰ ਕੇ 2019 ‘ਚ ਪਰਿਵਾਰ ਸਮੇਤ ਅਮਰੀਕਾ ਆ ਗਈ। ਇੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਕੇ ਅਮਰੀਕਾ ਦੇ ਸੈਕਰਮਿੰਟੋ ਵਿਖੇ ਰੈਂਕ ਈ-2 ‘ਚ ਅਮਰੀਕੀ ਫ਼ੌਜ ਨੂੰ ਜੁਆਇੰਨ ਕੀਤਾ ਹੈ।