HomeDeshKolkata Doctor Case : ਵਿਕੀਪੀਡੀਆ 'ਤੇ Supreme Court ਕਿਉਂ ਹੋਈ ਸਖ਼ਤ, ਜਾਰੀ...
Kolkata Doctor Case : ਵਿਕੀਪੀਡੀਆ ‘ਤੇ Supreme Court ਕਿਉਂ ਹੋਈ ਸਖ਼ਤ, ਜਾਰੀ ਕੀਤੇ ਇਹ ਹੁਕਮ
ਮੰਗਲਵਾਰ ਨੂੰ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਕੀਪੀਡੀਆ ਅਜੇ ਵੀ ਪੀੜਤਾ ਦਾ ਨਾਂ ਅਤੇ ਫੋਟੋ ਦਿਖਾ ਰਿਹਾ ਹੈ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਵਿਕੀਪੀਡੀਆ ਨੂੰ ਪੀੜਤਾ ਦਾ ਨਾਂ ਅਤੇ ਫੋਟੋ ਹਟਾਉਣ ਦਾ ਹੁਕਮ ਦਿੱਤਾ ਹੈ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਸੀਬੀਆਈ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਕੀਪੀਡੀਆ ਅਜੇ ਵੀ ਪੀੜਤਾ ਦਾ ਨਾਂ ਅਤੇ ਫੋਟੋ ਦਿਖਾ ਰਿਹਾ ਹੈ।
ਇਸ ‘ਤੇ ਸੁਪਰੀਮ ਕੋਰਟ ਨੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਵਿਕੀਪੀਡੀਆ ਨੂੰ ਪੀੜਤਾ ਦਾ ਨਾਂ ਅਤੇ ਫੋਟੋ ਹਟਾਉਣ ਦਾ ਨਿਰਦੇਸ਼ ਦੇਣ ਦਾ ਆਦੇਸ਼ ਦੇਵੇਗੀ।
ਇਸ ਦੌਰਾਨ ਪੱਛਮੀ ਬੰਗਾਲ ਪੁਲਿਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੀਸੀਟੀਵੀ ਫੁਟੇਜ ਸਮੇਤ ਅਪਰਾਧ ਨਾਲ ਸਬੰਧਤ ਕੁਝ ਨਹੀਂ ਹੈ। ਸਭ ਕੁਝ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਉਹ ਸੀਬੀਆਈ ਨੂੰ ਸੀਲਬੰਦ ਲਿਫ਼ਾਫ਼ੇ ਵਿੱਚ ਅਪਰਾਧ ਵਾਲੀ ਥਾਂ ’ਤੇ ਮੌਜੂਦ ਹੋਰ ਲੋਕਾਂ ਦੇ ਨਾਂ ਦੇਣ ਲਈ ਤਿਆਰ ਹੈ।
Supreme Court ਨੇ CBI ਦੀ ਜਾਂਚ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ :
-
-
ਸੀਬੀਆਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
-
-
ਸਾਰੇ ਤੱਥ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-
-
ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
-
-
ਰਿਪੋਰਟ ਵਿੱਚ ਲਿਖੀਆਂ ਕਈ ਗੱਲਾਂ ਪਰੇਸ਼ਾਨ ਕਰਨ ਵਾਲੀਆਂ ਹਨ।
-
-
ਜਾਂਚ ਲਈ ਸਮਾਂ ਦੇਣਾ ਹੋਵੇਗਾ।
-
ਸੀਬੀਆਈ ਨੂੰ ਪੀੜਤ ਪਰਿਵਾਰ ਨਾਲ ਵੀ ਗੱਲ ਕਰਨੀ ਚਾਹੀਦੀ ਹੈ।