Tuesday, October 15, 2024
Google search engine
HomeDeshKolkata: 'ਹਸਪਤਾਲ ਬੰਦ ਕਰਨਾ ਬਿਹਤਰ', ਮੈਡੀਕਲ ਕਾਲਜ 'ਚ ਹੋਈ ਭੰਨਤੋੜ 'ਤੇ ਕਲਕੱਤਾ...

Kolkata: ‘ਹਸਪਤਾਲ ਬੰਦ ਕਰਨਾ ਬਿਹਤਰ’, ਮੈਡੀਕਲ ਕਾਲਜ ‘ਚ ਹੋਈ ਭੰਨਤੋੜ ‘ਤੇ ਕਲਕੱਤਾ HC ਦੀ ਸਖ਼ਤ ਟਿੱਪਣੀ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ (RG Kar Medical College) ਵਿਚ ਬੁੱਧਵਾਰ ਅੱਧੀ ਰਾਤ ਨੂੰ ਕੁਝ ਲੋਕ ਹਸਪਤਾਲ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਐਮਰਜੈਂਸੀ ਵਿਭਾਗ ਵਿਚ ਭੰਨਤੋੜ ਕੀਤੀ।

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ (RG Kar Medical College) ਵਿਚ ਬੁੱਧਵਾਰ ਅੱਧੀ ਰਾਤ ਨੂੰ ਕੁਝ ਲੋਕ ਹਸਪਤਾਲ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਐਮਰਜੈਂਸੀ ਵਿਭਾਗ ਵਿਚ ਭੰਨਤੋੜ ਕੀਤੀ। ਕਲਕੱਤਾ ਹਾਈ ਕੋਰਟ (calcutta High Court) ਨੇ ਅੱਜ ਹਸਪਤਾਲ ‘ਚ ਭੰਨਤੋੜ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਹੈ।
ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਫੇਲ੍ਹ ਦੱਸਿਆ ਹੈ। ਉੱਥੇ ਹੀ ਅਦਾਲਤ ਨੇ ਸਲਾਹ ਦਿੱਤੀ ਹੈ ਕਿ ਹਸਪਤਾਲ ਨੂੰ ਬੰਦ ਕਰਨਾ ਹੀ ਬਿਹਤਰ ਹੋਵੇਗਾ। ਇਸ ਦੇ ਨਾਲ ਹੀ ਹਸਪਤਾਲ ਵਿਚ ਮੌਜੂਦ ਮਰੀਜ਼ਾਂ ਨੂੰ ਕਿਸੇ ਹੋਰ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਭੀੜ ਨੇ ਆਰਜੀ ਕਾਰ ਹਸਪਤਾਲ (RG Kar Medical Hospital) ਦੇ ਨੇੜੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਤੇ ਕੰਪਲੈਕਸ ਵਿੱਚ ਦਾਖਲ ਹੋ ਗਿਆ। ਕੁਝ ਲੋਕਾਂ ਨੇ ਕੁਰਸੀਆਂ ਅਤੇ ਬੋਰਡ ਤੋੜੇ। ਇਹ ਘਟਨਾ ਉਦੋਂ ਵਾਪਰੀ ਜਦੋਂ ਜੂਨੀਅਰ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ‘ਚ ਔਰਤਾਂ ਕੋਲਕਾਤਾ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਸਨ।
ਪੁਲਿਸ ਦੇ ਸਾਹਮਣੇ ਹੀ ਹੁੰਦੀ ਰਹੀ ਭੰਨਤੋੜ
ਹਸਪਤਾਲ ‘ਚ ਭੰਨਤੋੜ ਦੇ ਮਾਮਲੇ ‘ਚ ਪੁਲਿਸ ਨੇ ਦੱਸਿਆ ਸੀ ਕਿ 30-40 ਨੌਜਵਾਨ ਹਸਪਤਾਲ ‘ਚ ਦਾਖਲ ਹੋ ਕੇ ਭੰਨਤੋੜ ਕਰਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਭੰਨਤੋੜ ਨੂੰ ਅੰਜਾਮ ਦੇਣ ਵਾਲੇ ਇਹ ਲੋਕ ਕੌਣ ਹਨ। ਵੱਡੀ ਗੱਲ ਇਹ ਹੈ ਕਿ ਪੁਲਿਸ ਦੇ ਸਾਹਮਣੇ ਭੰਨਤੋੜ ਜਾਰੀ ਰਹੀ। ਹੁਣ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਹ ਔਰਤਾਂ ਦੇ ਸ਼ਾਂਤਮਈ ਅੰਦੋਲਨ ਤੋਂ ਧਿਆਨ ਹਟਾਉਣ ਲਈ ਸੋਚੀ ਸਮਝੀ ਘਟਨਾ ਹੈ, ਨਾਲ ਹੀ ਭੀੜ ਨੇ ਧਰਨਾ ਮੰਚ ਵੀ ਤੋੜ ਦਿੱਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments