ਨੇਪਾਲ ਰਾਜਘਰਾਣੇ ਨਾਲ ਸੀ ਸੰਬੰਧ, ਵਿਆਹ ਤੋਂ ਬਾਅਦ ਬਦਲਿਆ ਨਾਂ
ਮਾਧਵੀ ਰਾਜੇ ਸਿੰਧੀਆ ਨੇਪਾਲ ਦੇ ਰਾਣਾ ਰਾਜਵੰਸ਼ ਦੇ ਪਰਿਵਾਰ ਨਾਲ ਸਬੰਧਤ ਹਨ। ਇਸ ਰਾਜਵੰਸ਼ ਦੇ ਮੁਖੀ ਜੁੱਧ ਸ਼ਮਸ਼ੇਰ ਜੰਗ ਬਹਾਦੁਰ ਰਾਣਾ ਨੇਪਾਲ ਦੇ ਪ੍ਰਧਾਨ ਮੰਤਰੀ ਰਹੇ ਹਨ। ਸਿੰਧੀਆ ਪਰਿਵਾਰ ਨੂੰ 60 ਦੇ ਦਹਾਕੇ ‘ਚ ਨੇਪਾਲ ਦੇ ਸ਼ਾਹੀ ਪਰਿਵਾਰ ਤੋਂ ਵਿਆਹ ਦਾ ਪ੍ਰਸਤਾਵ ਮਿਲਿਆ ਸੀ ਜਿਸ ਤੋਂ ਬਾਅਦ 1966 ‘ਚ ਮਾਧਵੀ ਰਾਜੇ ਦਾ ਵਿਆਹ ਸਿੰਧੀਆ ਸ਼ਾਹੀ ਪਰਿਵਾਰ ਦੇ ਮਹਾਰਾਜਾ ਮਾਧਵਰਾਓ ਸਿੰਧੀਆ ਨਾਲ ਹੋਇਆ। ਰਾਜਮਾਤਾ ਮਾਧਵੀ ਰਾਜੇ ਸਿੰਧੀਆ ਨੇਪਾਲ ਦੇ ਰਾਣਾ ਰਾਜਵੰਸ਼ ਪਰਿਵਾਰ ਤੋਂ ਆਉਂਦੀ ਹਨ। ਇਸ ਖ਼ਾਨਦਾਨ ਦੇ ਮੁਖੀ ਜੁੱਧ ਸ਼ਮਸ਼ੇਰ ਜੰਗ ਬਹਾਦਰ ਰਾਣਾ ਸਨ। ਉਹ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। 60 ਦੇ ਦਹਾਕੇ ‘ਚ ਨੇਪਾਲੀ ਸ਼ਾਹੀ ਪਰਿਵਾਰ ਵੱਲੋਂ ਸਿੰਧੀਆ ਪਰਿਵਾਰ ਕੋਲ ਵਿਆਹ ਦਾ ਪ੍ਰਸਤਾਵ ਆਇਆ, ਜਿਸ ਨੂੰ ਗਵਾਲੀਅਰ ਪਰਿਵਾਰ ਨੇ ਸਵੀਕਾਰ ਕਰ ਲਿਆ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਕਿਰਨ ਰਾਜ ਲਕਸ਼ਮੀ ਸੀ, ਜੋ ਮਰਾਠੀ ਪਰੰਪਰਾ ਅਨੁਸਾਰ ਬਦਲ ਕੇ ਮਾਧਵੀ ਰਾਜੇ ਸਿੰਧੀਆ ਕੀਤਾ ਗਿਆ ਸੀ। ਮਾਧਵਰਾਓ ਸਿੰਧੀਆ ਤੇ ਮਾਧਵੀ ਰਾਜੇ ਸਿੰਧੀਆ ਦਾ ਵਿਆਹ ਦਿੱਲੀ ‘ਚ ਹੋਇਆ ਸੀ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੀ ਮਹਿਮਾਨ ਆਏ ਸਨ। ਅਜਿਹੇ ‘ਚ ਬਰਾਤ ਲਿਜਾਣ ਲਈ ਸਪੈਸ਼ਲ ਟਰੇਨ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਟਰੇਨ ਗਵਾਲੀਅਰ ਤੋਂ ਬਰਾਤ ਲੈ ਕੇ ਦਿੱਲੀ ਪਹੁੰਚੀ ਸੀ। ਦੋਵਾਂ ਦਾ ਇੱਥੇ 6 ਮਈ 1966 ਨੂੰ ਵਿਆਹ ਹੋਇਆ ਸੀ। 8 ਮਈ 1966 ਨੂੰ ਵਿਆਹ ਤੋਂ ਬਾਅਦ ਮਾਧਵੀ ਰਾਜੇ ਸਿੰਧੀਆ ਪਰਿਵਾਰ ਦੀ ਨੂੰਹ ਵਜੋਂ ਗਵਾਲੀਅਰ ਵਾਪਸ ਆ ਗਈ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਮਹਿਲ ਨੂੰ ਜਾਣ ਵਾਲੇ ਪੂਰੇ ਰਸਤੇ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ।