KL Rahul Retirement Post : ਕੇਐਲ ਰਾਹੁਲ ਦਲੀਪ ਟਰਾਫੀ ‘ਚ ਟੀਮ ਏ ‘ਚ ਸ਼ਾਮਲ ਹਨ। ਉਨ੍ਹਾਂ ਦੇ ਨਾਂ ਅੱਗੇ WK (ਵਿਕਟਕੀਪਰ) ਨਹੀਂ ਲਿਖਿਆ ਗਿਆ ਹੈ। ਟੀਮ ‘ਚ ਧਰੁਵ ਜੁਰੇਲ ਨੂੰ ਵਿਕਟਕੀਪਰ ਬਣਾਇਆ ਗਿਆ ਹੈ। ਮਤਲਬ ਰਾਹੁਲ ਨੂੰ ਬੱਲੇਬਾਜ਼ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਕੇਐੱਲ ਰਾਹੁਲ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਮੈਂ ਇਕ ਐਲਾਨ ਕਰਨਾ ਹੈ। ਨਾਲ ਬਣੇ ਰਹੋ।” ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਰਾਹੁਲ ਕ੍ਰਿਕਟ ਤੋਂ ਸੰਨਿਆਸ ਲੈਣ ਜਾ ਰਹੇ ਹਨ। 32 ਸਾਲਾ ਕੇਐਲ ਰਾਹੁਲ ਨੇ 50 ਟੈਸਟਾਂ ‘ਚ 2863 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵਿਕਟ ਦੇ ਪਿੱਛੇ 62 ਕੈਚ ਵੀ ਫੜੇ ਹਨ।
BCCI ਵੀ ਕਰ ਰਿਹਾ ਕੇਐੱਲ ਰਾਹੁਲ ਦੀ ਅਣਦੇਖੀ ?
ਇਸ ਦੌਰਾਨ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਕੇਐੱਲ ਰਾਹੁਲ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆਕਾਸ਼ ਚੋਪੜਾ ਨੇ ਪ੍ਰਸ਼ੰਸਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਕਿ ਕਿਵੇਂ ਕੇਐੱਲ ਰਾਹੁਲ ਨੂੰ ਦਲੀਪ ਟਰਾਫੀ ਲਈ ਵਿਕਟਕੀਪਰ ਵਜੋਂ ਨਹੀਂ ਸਗੋਂ ਬੱਲੇਬਾਜ਼ਾਂ ਦੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ।
ਕੇਐਲ ਰਾਹੁਲ ਦਲੀਪ ਟਰਾਫੀ ‘ਚ ਟੀਮ ਏ ‘ਚ ਸ਼ਾਮਲ ਹਨ। ਉਨ੍ਹਾਂ ਦੇ ਨਾਂ ਅੱਗੇ WK (ਵਿਕਟਕੀਪਰ) ਨਹੀਂ ਲਿਖਿਆ ਗਿਆ ਹੈ। ਟੀਮ ‘ਚ ਧਰੁਵ ਜੁਰੇਲ ਨੂੰ ਵਿਕਟਕੀਪਰ ਬਣਾਇਆ ਗਿਆ ਹੈ। ਮਤਲਬ ਰਾਹੁਲ ਨੂੰ ਬੱਲੇਬਾਜ਼ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਬੰਗਲਾਦੇਸ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਜਲਦ ਕੀਤਾ ਜਾਵੇਗਾ।
ਵਿਕਟਕੀਪਰ ਲਈ ਕਈ ਦਾਅਵੇਦਾਰ ਹਨ, ਜਿਨ੍ਹਾਂ ‘ਚ ਰਾਹੁਲ ਦਾ ਨਾਂ ਵੀ ਹੈ।
ਹੋਰ ਦਾਅਵੇਦਾਰਾਂ ‘ਚ ਰਿਸ਼ਭ ਪੰਤ, ਕੇਐਲ ਭਰਤ, ਈਸ਼ਾਨ ਕਿਸ਼ਨ ਸ਼ਾਮਲ ਹਨ।
ਇਨ੍ਹਾਂ ਸਾਰੇ ਖਿਡਾਰੀਆਂ ਨੂੰ ਦਲੀਪ ਟਰਾਫੀ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ।