Friday, October 18, 2024
Google search engine
HomeCrimeਪੰਜਾਬ ‘ਚ ਵੇਚਣ ਲਈ ਕੰਟੇਨਰ ਭਰਕੇ ਲਿਆਂਦੀ ਜਾ ਰਹੀ ਸੀ ਭੁੱਕੀ

ਪੰਜਾਬ ‘ਚ ਵੇਚਣ ਲਈ ਕੰਟੇਨਰ ਭਰਕੇ ਲਿਆਂਦੀ ਜਾ ਰਹੀ ਸੀ ਭੁੱਕੀ

ਖੰਨਾ ‘ਚ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਉਨ੍ਹਾਂ ਨੂੰ ਨਾਕੇ ‘ਤੇ ਕਾਬੂ ਕੀਤਾ ਗਿਆ। ਤਿੰਨਾਂ ਖ਼ਿਲਾਫ਼ ਥਾਣਾ ਸਮਰਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਨਾਕਾ ਦੇਖ ਕੇ ਕੰਟੇਨਰ ਪਿੱਛੇ ਰੋਕਿਆ

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਰਧਾਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਪਿੱਛੇ ਕੰਟੇਨਰ ਨੂੰ ਰੋਕਿਆ ਗਿਆ। ਪੁਲਿਸ ਨੂੰ ਸ਼ੱਕ ਹੋਣ ‘ਤੇ ਪੁਲਿਸ ਪਾਰਟੀ ਕੰਟੇਨਰ ਦੇ ਨੇੜੇ ਪਹੁੰਚ ਗਈ। ਕੰਟੇਨਰ ਦੀ ਡਰਾਈਵਰ ਸੀਟ ‘ਤੇ ਅਮਰਜੀਤ ਸਿੰਘ ਵਾਸੀ ਕੱਸਾਪੁਰ ਜ਼ਿਲ੍ਹਾ ਅੰਬਾਲਾ, ਉਸਦੇ ਨਾਲ ਸਤਨਾਮ ਸਿੰਘ ਵਾਸੀ ਅਹਿਮਦਪੁਰ ਜ਼ਿਲ੍ਹਾ ਅੰਬਾਲਾ ਅਤੇ ਹਿੰਮਤ ਸਿੰਘ ਵਾਸੀ ਗਡੋਲਾ ਜ਼ਿਲ੍ਹਾ ਯਮੁਨਾਨਗਰ ਬੈਠੇ ਸਨ। ਜਦੋਂ ਕੰਟੇਨਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕੁਇੰਟਲ ਭੁੱਕੀ ਬਰਾਮਦ ਹੋਈ। ਇਹ ਭੁੱਕੀ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।

ਪਹਿਲਾਂ ਵੀ ਦਰਜ ਹਨ ਕੇਸ

ਐਸਐਸਪੀ ਕੌਂਡਲ ਨੇ ਦੱਸਿਆ ਕਿ ਅਮਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਪਿੰਜੌਰ ਥਾਣਾ (ਹਰਿਆਣਾ) ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਸ ਕੋਲੋਂ 14 ਕਿਲੋ ਭੁੱਕੀ ਬਰਾਮਦ ਹੋਈ ਸੀ। ਜਦੋਂਕਿ ਹਿੰਮਤ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ। 2014 ਵਿੱਚ ਮੱਧ ਪ੍ਰਦੇਸ਼ ਵਿੱਚ ਉਸ ਕੋਲੋਂ 50 ਕਿਲੋ ਅਫੀਮ ਬਰਾਮਦ ਹੋਈ ਸੀ। ਸਤਨਾਮ ਸਿੰਘ ਖਿਲਾਫ ਪਹਿਲਾ ਕੇਸ ਦਰਜ ਹੋਇਆ। ਤਿੰਨਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments