ਗੋਰੀਵਾਲਾ ਪਿੰਡ ਸਥਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਚ ਕੌਮੀ ਝੰਡੇ ਤਿਰੰਗੇ ਦਾ ਅਪਮਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੋਰੀਵਾਲਾ ਪਿੰਡ ਸਥਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਚ ਕੌਮੀ ਝੰਡੇ ਤਿਰੰਗੇ ਦਾ ਅਪਮਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਨੇ ਸਕੂਲ ਵਿਚ ਦੋ ਥਾਂ ਖ਼ਾਲਿਸਤਾਨ ਦਾ ਝੰਡਾ ਲਗਾ ਦਿੱਤਾ ਹੈ ਤੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖ ਦਿੱਤੇ ਹਨ। ਸਕੂਲ ਦੇ ਬਰਾਂਡੇ ਵਿਚ ਦੋ ਕਾਪੇ (ਤੇਜ਼ਧਾਰ ਹਥਿਆਰ), ਸ਼ਰਾਬ ਦੀ ਬੋਤਲ ਤੇ ਬੱਸ ਦੀਆਂ ਟਿਕਟਾਂ ਆਦਿ ਸਮਾਨ ਬਰਾਮਦ ਹੋਇਆ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਕੁਝ ਬੱਚੇ ਸਕੂਲ ਖੋਲ੍ਹਣ ਲਈ ਉਥੇ ਗਏ ਸਨ। ਉਨ੍ਹਾਂ ਨੇ ਸਕੂਲ ਵਿਚ ਖ਼ਾਲਿਸਤਾਨ ਦਾ ਝੰਡਾ ਲੱਗਾ ਦੇਖਿਆ ਤੇ ਬਰਾਂਡੇ ਵਿਚ ਇਤਰਾਜ਼ਯੋਗ ਚੀਜ਼ਾਂ ਪਈਆਂ ਸਨ। ਬੱਚਿਆਂ ਨੇ ਇਹ ਗੱਲ ਪਿੰਡ ਵਿਚ ਦੱਸੀ ਤੇ ਗੁੱਸੇ ਵਿਚ ਆਏ ਪੇਂਡੂ ਲੋਕ ਸਕੂਲ ਵਿਚ ਪੁੱਜ ਗਏ। ਕੰਧਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਤੇ ਖ਼ਾਲਿਸਤਾਨ ਮਿਸ਼ਨ ਲਿਖਿਆ ਹੋਇਆ ਸੀ। ਹੋਰ ਤਾਂ ਹੋਰ ਕੌਮੀ ਝੰਡੇ ਤਿਰੰਗੇ ਦਾ ਅਪਮਾਨ ਵੀ ਕੀਤਾ ਗਿਆ ਸੀ।
ਤਿਰੰਗੇ ਉੱਤੇ ਕਾਲੇ ਰੰਗ ਦਾ ਸਪਰੇਅ ਕਰ ਕੇ ਕੱਟ ਦਾ ਨਿਸ਼ਾਨ ਬਣਾਇਆ ਹੋਇਆ ਸੀ। ਇਕ ਥਾਂ ’ਤੇ ਤਿਰੰਗੇ ਨੂੰ ਜ਼ਮੀਨ ’ਤੇ ਸੁੱਟਿਆ ਹੋਇਆ ਸੀ। ਭੜਕੇ ਹੋਏ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਦੇ ਗਵਾਹਾਂ ਮੁਤਾਬਕ ਕੁਝ ਨੌਜਵਾਨ ਸਮਾਜਿਕ ਤੱਤਾਂ ਦੇ ਉਕਤ ਕੰਮਾਂ ਨੂੰ ਮੋਬਾਈਲ ਕੈਮਰੇ ਵਿਚ ਕਲਿਕ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ’ਤੇ ਆਈਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਵੀਡੀਓ ਤੇ ਫੋਟੋ ਡਿਲੀਟ ਕਰਵਾ ਦਿੱਤੀ ਹੈ।
ਪਿੰਡ ’ਚ ਪੁਲਿਸ ਚੌਕੀ ਹੋਣ ਦੇ ਬਾਵਜੂਦ ਹੋਈ ਵਾਰਦਾਤ
ਲੋਕਾਂ ਮੁਤਾਬਕ ਪਿੰਡ ਵਿਚ ਪੁਲਿਸ ਚੌਕੀ ਸਥਿਤ ਹੈ। ਇਸ ਦੇ ਬਾਵਜੂਦ ਅਜਿਹੀ ਵਾਰਦਾਤ ਹੋ ਗਈ ਹੈ। ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਹੁਣ ਪੁਲਿਸ ਆਪਣੀ ਲਾਪਰਵਾਹੀ ’ਤੇ ਪਰਦੇ ਪਾਉਣ ਲਈ ਪਿੰਡ ਦੇ ਲੋਕਾਂ ’ਤੇ ਵੀਡੀਓਗ੍ਰਾਫੀ ਨਾ ਕਰਨ ਦਾ ਦਬਾਅ ਬਣਾ ਰਹੀ ਹੈ। ਮੁਲਕ ਤੇ ਕੌਮੀ ਝੰਡੇ ਦਾ ਅਪਮਾਨ ਨਾ-ਕਾਬਿਲੇ ਬਰਦਾਸ਼ਤ ਹੈ।