Friday, October 18, 2024
Google search engine
HomeDeshਕਸ਼ਮੀਰ 'ਚ ਕੜਾਕੇ ਦੀ ਠੰਡ, ਜੰਮ ਗਈ ਡਲ ਝੀਲ

ਕਸ਼ਮੀਰ ‘ਚ ਕੜਾਕੇ ਦੀ ਠੰਡ, ਜੰਮ ਗਈ ਡਲ ਝੀਲ

ਸ਼੍ਰੀਨਗਰ- ਕਸ਼ਮੀਰ ‘ਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਡਲ ਝੀਲ ਬਰਫ਼ ਨਾਲ ਜੰਮ ਗਈ ਹੈ। ਸ਼ੁੱਕਰਵਾਰ ਰਾਤ ਨੂੰ ਘਾਟੀ ਦੇ ਕਈ ਹਿੱਸਿਆਂ ‘ਚ ਘੱਟ ਤੋਂ ਘੱਟ ਤਾਪਮਾਨ 0 ਤੋਂ 4 ਡਿਗਰੀ ਸੈਲਸੀਅਸ ਤੱਕ ਹੇਠਾਂ ਚੱਲਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਸ਼ਮੀਰ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਤਾਪਮਾਨ ਕਾਫੀ ਡਿੱਗ ਜਾਂਦਾ ਹੈ। ਇਸ ਨਾਲ ਤਲਾਬਾਂ ਦੇ ਨਾਲ-ਨਾਲ ਪਾਈਪਾਂ ਵਿਚ ਵੀ ਪਾਣੀ ਜੰਮ ਜਾਂਦਾ ਹੈ। ਜ਼ਿਆਦਾਤਰ ਖੇਤਰਾਂ ਖ਼ਾਸ ਕਰ ਕੇ ਉੱਚੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੁੰਦੀ ਹੈ। ਡਲ ਝੀਲ ਵਿਚ ਹਾਊਸਬੋਟ ਵਿਚ ਰਹਿਣ ਵਾਲੇ ਲੋਕਾਂ ਨੂੰ ਇਸ ਦੇ ਕੰਢੇ ਤੱਕ ਪਹੁੰਚਣ ਲਈ ਇਸ ਝੀਲ ਦੇ ਉੱਪਰ ਬਰਫ਼ ਦੀ ਪਰਤ ਨੂੰ ਤੋੜਨ ਵਿਚ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਕਸ਼ਮੀਰ ਘਾਟੀ ਦੇ ਕਈ ਹਿੱਸਿਆਂ ਵਿਚ ਪਾਣੀ ਜੰਮ ਗਿਆ ਹੈ।ਕਸ਼ਮੀਰ ਲੰਬੇ ਸਮੇਂ ਤੋਂ ਸੋਕੇ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ ਅਤੇ ਦਸੰਬਰ ਮਹੀਨੇ ‘ਚ ਮੀਂਹ ‘ਚ 79 ਫੀਸਦੀ ਕਮੀ ਆਈ ਹੈ। ਕਸ਼ਮੀਰ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ‘ਚ ਬਰਫਬਾਰੀ ਨਹੀਂ ਹੋਈ ਹੈ, ਜਦਕਿ ਘਾਟੀ ਦੇ ਉਪਰਲੇ ਇਲਾਕਿਆਂ ‘ਚ ਦਸੰਬਰ ਦੇ ਅੰਤ ਤੱਕ ਆਮ ਨਾਲੋਂ ਘੱਟ ਬਰਫਬਾਰੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments