HomeDeshKangana Ranaut ਦਾ ਖੁਲਾਸਾ, ਦੱਸਿਆ ਬਾਲੀਵੁੱਡ 'ਚ Talented ਲੋਕਾਂ ਦਾ ਕੀ ਕੀਤਾ...
Kangana Ranaut ਦਾ ਖੁਲਾਸਾ, ਦੱਸਿਆ ਬਾਲੀਵੁੱਡ ‘ਚ Talented ਲੋਕਾਂ ਦਾ ਕੀ ਕੀਤਾ ਜਾਂਦਾ ਹਾਲ?
ਕੰਗਨਾ ਰਣੌਤ (Kangana Ranaut) ਬਾਲੀਵੁੱਡ ਖਿਲਾਫ ਕੁਝ ਵੀ ਕਹਿਣ ਤੋਂ ਪਿੱਛੇ ਨਹੀਂ ਹਟਦੀ। ਖਾਸ ਤੌਰ ‘ਤੇ ਕਰਨ ਜੌਹਰ ਬਾਰੇ, ਉਸ ਤੋਂ ਬਿਨਾਂ ਇੰਡਸਟਰੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਕੰਗਨਾ ਰਣੌਤ (Kangana Ranaut) ਬਾਲੀਵੁੱਡ ਖਿਲਾਫ ਕੁਝ ਵੀ ਕਹਿਣ ਤੋਂ ਪਿੱਛੇ ਨਹੀਂ ਹਟਦੀ। ਖਾਸ ਤੌਰ ‘ਤੇ ਕਰਨ ਜੌਹਰ ਬਾਰੇ, ਉਸ ਤੋਂ ਬਿਨਾਂ ਇੰਡਸਟਰੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅਦਾਕਾਰਾ ਦੀ ਕੁਝ ਹੀ ਦਿਨਾਂ ‘ਚ ਰਿਲੀਜ਼ ਹੋਣ ਵਾਲੀ ਹੈ। ਉਸ ਨੇ ਇਸ ਦੀ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਫਿਰ ਵੀ ਹਿੰਦੀ ਫਿਲਮ ਇੰਡਸਟਰੀ (Hindi film industry) ਖਿਲਾਫ ਬੇਖੌ਼ਫ ਬੋਲ ਰਹੀ ਹੈ।
ਕੰਗਨਾ ਕਈ ਵਾਰ ਬਾਲੀਵੁੱਡ ਵਿਚ ਨੈਗੇਟਿਵ ਪੀਆਰ ਬਾਰੇ ਗੱਲ ਕਰ ਚੁੱਕੀ ਹੈ। Mashable India ਨਾਲ ਗੱਲ ਕਰਦਿਆਂ ਅਦਾਕਾਰਾ ਨੇ ਇਕ ਵਾਰ ਫਿਰ ਬਾਲੀਵੁੱਡ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਦੱਸਿਆ ਕਿ ਇੱਥੇ Talented ਲੋਕਾਂ ਦੀ ਕਦਰ ਨਹੀਂ ਕੀਤੀ ਜਾਂਦੀ। ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ, ਇਸ ਦਾ ਖੁਲਾਸਾ ਕੰਗਨਾ ਨੇ ਕੀਤਾ ਹੈ।
ਕੰਗਨਾ ਨੇ ਫਿਰ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ
‘ਐਮਰਜੈਂਸੀ’ (emergency) ਨੂੰ ਲੈ ਕੇ ਵਿਵਾਦਾਂ ‘ਚ ਘਿਰੀ ਕੰਗਨਾ ਨੇ ਦਲੇਰੀ ਨਾਲ ਕਿਹਾ, ‘ਸਿਰ ਫ਼ਕੁਝ ਹੀ ਲੋਕਾਂ ਨੂੰ ਮੇਰੇ ਤੋਂ ਪਰੇਸ਼ਾਨੀ ਹੈ। ਜੇ ਤੁਸੀਂ ਦੇਖੋ ਹੋ ਤਾਂ ਮੈਂ ਚੋਣ ਜਿੱਤੀ ਤੇ ਇੰਡਸਟਰੀ ਤੋਂ ਮੈਨੂੰ ਜਿਸ ਤਰ੍ਹਾਂ ਦਾ ਪਿਆਰ ਮਿਲਦਾ ਹੈ, ਉਸ ਨਾਲ ਮੇਰੀ ਗੱਲ ਸਾਬਿਤ ਹੁੰਦੀ ਹੈ।’
‘ਨਿਰਾਸ਼ਾਜਨਕ ਜਗ੍ਹਾ ਹੈ ਬਾਲੀਵੁੱਡ’
ਅਦਾਕਾਰ ਨੇ ਅੱਗੇ ਕਿਹਾ, ‘ਬਾਲੀਵੁੱਡ ਨਿਰਾਸ਼ਾਜਨਕ ਜਗ੍ਹਾ ਹੈ। ਕੁਝ ਨਹੀਂ ਹੋਣ ਵਾਲਾ ਇਸਸਦਾ। ਇਕ ਤਾਂ ਹੁਨਰ ਤੋਂ ਸੜਦੇ ਹਨ ਇਹ। ਜੋ ਵੀ ਇਨ੍ਹਾਂ ਨੂੰ ਹੁਨਰ ਦਿਖਾਉਂਦਾ ਹੈ, ਉਨ੍ਹਾਂ ਨੂੰ ਜਾਂ ਤਾਂ ਪਿੱਛੇ ਧੱਕ ਦਿੱਤਾ ਜਾਂਦਾ ਜਾਂ ਫਿਰ ਉਸ ਦਾ ਬਾਈਕਾਟ ਕਰ ਕੇ ਕਰੀਅਰ ਖ਼ਤਮ ਕਰ ਦਿੰਦੇ ਹਨ। ਉਹ ਇਸ ਤਰ੍ਹਾਂ ਦੀ ਗੰਦੀ ਪੀਆਰ ਕਰ ਕੇ ਉਸ ਨੂੰ ਬਦਨਾਮ ਕਰਦੇ ਹਨ।’ ਕੰਗਨਾ ਨੇ ਦੱਸਿਆ ਕਿ ਇਹ ਸਭ ਕੁਝ ਲੁਕ-ਛਿਪ ਕੇ ਨਹੀਂ, ਖੁੱਲ੍ਹੇਆਮ ਹੁੰਦਾ ਹੈ।
ਕੀ ਬਾਇਓਪਿਕ ਹੈ ‘ਐਮਰਜੈਂਸੀ’?
ਕੰਗਨਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇੰਦਰਾ ਗਾਂਧੀ (Indira Gandhi) ਦੀ ਭੂਮਿਕਾ ਨਿਭਾ ਰਹੀ ਹੈ ਪਰ ਫਿਲਮ ਐਮਰਜੈਂਸੀ ਉਸ ਦੀ ਬਾਇਓਪਿਕ ਨਹੀਂ ਹੈ। ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਹਾਲ ਇਸ ਦੀ ਰਿਲੀਜ਼ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਹੈ। ਸਿੱਖ ਸੰਗਠਨ ਨੇ ਫਿਲਮ ਨੂੰ ਰਿਲੀਜ਼ ਕਰਨ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੰਗਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ।