Kangana Ranaut ਨੇ ਇੱਕ ਵਾਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।
ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਭਾਜਪਾ ਸਾਂਸਦ ਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਕੰਗਨਾ ਰਣੌਤ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਹੈ ਤੇ ਕਿਹਾ ਕਿ ਉਹਨਾਂ ਦੀ ਫਿਲਮ ਐਮਰਜੈਂਸੀ ਉੱਤੇ ਸਿਰਫ਼ ਕੁਝ ਕੁ ਲੋਕ ਹੀ ਇਤਰਾਜ਼ ਜਤਾ ਰਹੇ ਹਨ ਤੇ ਉਹ ਦੇਸ਼ ਨੂੰ ਸਾੜ ਦੇਣ ਦੀਆਂ ਧਮਕੀਆਂ ਦੇ ਰਹੇ ਹਨ ਤੇ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
‘ਭਿੰਡਰਾਂਵਾਲਾ ਸੰਤ ਨਹੀਂ’
‘ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ’
ਕੰਗਨਾ ਰਣੌਤ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੇਸ਼ ਅਤੇ ਪੰਜਾਬ ਦੇ ਬਹੁਗਿਣਤੀ ਲੋਕ ਸੰਤ ਮੰਨਦੇ ਹਨ, ਉਹ ਇੱਕ ਅੱਤਵਾਦੀ ਹੈ। ਜੇਕਰ ਜਰਨੈਲ ਸਿੰਘ ਭਿੰਡਰਾਂਵਾਲਾ ਇੱਕ ਅੱਤਵਾਦੀ ਹੈ ਤਾਂ ਮੇਰੀ ਫਿਲਮ ਆਉਣੀ ਚਾਹੀਦੀ ਹੈ।
ਮੇਰੀ ਫਿਲਮ ’ਤੇ ਕੁਝ ਲੋਕਾਂ ਨੂੰ ਇਤਰਾਜ਼
ਅਦਾਕਾਰਾ ਨੇ ਕਿਹਾ ਕਿ ਮੇਰੀ ਫਿਲਮ ਉੱਤੇ ਸਿਰਫ਼ ਕੁਝ ਲੋਕਾਂ ਨੂੰ ਇਤਰਾਜ਼ ਹੈ ਤੇ ਉਹੀ ਲੋਕ ਮੈਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਧਮਕੀਆਂ ਦੇ ਰਹੇ ਹਨ। ਕੰਗਨਾ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਸੀ ਸਿਰਫ਼ ਜਰਨੈਲ ਸਿੰਘ ਭਿੰਡਰਾਂਵਾਲਿਆਂ ਕਰਕੇ ਮੇਰੀ ਫਿਲਮ ਉੱਤੇ ਰੋਕ ਲਗਾਈ ਜਾਵੇਗਾ ਜੋ ਕਿ ਸਰਾਸਰ ਅਸੀਂ ਸੱਚ ਦਿਖਾਇਆ ਹੈ। ਮੇਰੀ ਫ਼ਿਲਮ ’ਚ ਕੋਈ ਚੀਜ਼ ਗ਼ਲਤ ਨਹੀਂ ਵਿਖਾਈ ਗਈ। ਚਾਰ ਇਤਿਹਾਸਕਾਰਾਂ ਨੇ ਪੂਰੀ ਕਹਾਣੀ ਨੂੰ ਤਸਦੀਕ ਕੀਤਾ ਹੈ। ਮੇਰੇ ਕੋਲ ਪੂਰੇ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਮੇਰੀ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿੱਤਾ ਹੈ।