975 ਦੀ ਐਮਰਜੈਂਸੀ ‘ਤੇ ਆਧਾਰਿਤ Kangana Ranaut, ਦੀ ਆਉਣ ਵਾਲੀ ਫਿਲਮ Emergency ਕਾਫ਼ੀ ਸਮੇਂ ਤੋਂ ਸੁਰਖੀਆਂ ‘ਚ ਹੈ।
1975 ਦੀ ਐਮਰਜੈਂਸੀ ‘ਤੇ ਆਧਾਰਿਤ Kangana Ranaut, ਦੀ ਆਉਣ ਵਾਲੀ ਫਿਲਮ Emergency ਕਾਫ਼ੀ ਸਮੇਂ ਤੋਂ ਸੁਰਖੀਆਂ ‘ਚ ਹੈ। ਇਕ ਪਾਸੇ ਕੰਗਨਾ ਆਪਣੀ ਫਿਲਮ ਨੂੰ ਪਰਦੇ ‘ਤੇ ਲਿਆਉਣ ਲਈ ਤਿਆਰ ਸੀ, ਦੂਜੇ ਪਾਸੇ ਸੈਂਸਰ ਬੋਰਡ (Sensor board) ਨੇ ਫਿਲਮ ਨੂੰ ਹਰੀ ਝੰਡੀ ਨਹੀਂ ਦਿੱਤੀ। ਇਸ ਕਾਰਨ ਫਿਲਮ ਮੁਲਤਵੀ ਹੋ ਗਈ।
ਕੰਗਨਾ ਰਣੌਤ ਸਟਾਰਰ ਸਿਆਸੀ ਡਰਾਮਾ Emergency ਪਿਛਲੇ ਸਾਲ 24 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਕਿਸੇ ਕਾਰਨ ਕਰਕੇ ਫਿਲਮ 7 ਮਹੀਨਿਆਂ ਲਈ ਮੁਲਤਵੀ ਹੋ ਗਈ ਤੇ ਨਵੀਂ ਰਿਲੀਜ਼ ਦੀ ਤਰੀਕ 14 ਜੂਨ ਨਿਰਧਾਰਤ ਕੀਤੀ ਗਈ।
ਕੰਗਨਾ ਦੇ ਚੋਣ ਸਫ਼ਰ ਕਾਰਨ ਇਹ ਫਿਲਮ 14 ਜੂਨ ਨੂੰ ਵੀ ਰਿਲੀਜ਼ ਨਹੀਂ ਹੋ ਸਕੀ। ਜਿਵੇਂ ਹੀ ਅਦਾਕਾਰਾ ਮੰਡੀ ਤੋਂ ਸੰਸਦ ਮੈਂਬਰ ਬਣੀ ਤਾਂ ਕੁਝ ਦਿਨਾਂ ਬਾਅਦ ਹੀ ਉਸ ਨੇ ਫਿਲਮ ਦੀ ਨਵੀਂ ਰਿਲੀਜ਼ ਡੇਟ 6 ਸਤੰਬਰ ਰੱਖੀ ਪਰ ਹੁਣ ਵੀ ਇਸ ਨੂੰ ਟਾਲ ਦਿੱਤਾ ਗਿਆ।
ਐਮਰਜੈਂਸੀ ਟਲਣ ਤੋਂ ਦੁਖੀ ਕੰਗਨਾ
ਐਮਰਜੈਂਸੀ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਸੀ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਕੰਗਨਾ ਰਣੌਤ ਦੀ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਅਤੇ ਫਿਲਮ ਮੁਲਤਵੀ ਹੋ ਗਈ।
6 ਸਤੰਬਰ ਨੂੰ ਕੰਗਨਾ ਰਣੌਤ ਨੇ ਆਪਣੇ ਐਕਸ ਹੈਂਡਲ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ। ਉਸ ਨੇ ਲਿਖਿਆ, ‘ਭਰੇ ਦਿਲ ਨਾਲ ਮੈਂ ਐਲਾਨ ਕਰਦੀ ਹਾਂ ਕਿ ਮੇਰੇ ਨਿਰਦੇਸ਼ਨ ’ਚ ਬਣੀ ਐਮਰਜੈਂਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਅਜੇ ਵੀ ਸੈਂਸਰ ਬੋਰਡ ਤੋਂ ਪ੍ਰਮਾਣੀਕਰਨ ਦੀ ਉਡੀਕ ਕਰ ਰਹੇ ਹਾਂ, ਨਵੀਂ ਰਿਲੀਜ਼ ਦੀ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਤੁਹਾਡੀ ਸਮਝ ਅਤੇ ਸਬਰ ਲਈ ਧੰਨਵਾਦ।’
ਅਦਾਲਤ ’ਚ ਹਾਰ ਗਈ ਲੜਾਈ
ਕੰਗਨਾ ਰਣੌਤ ਸਟਾਰਰ ਐਮਰਜੈਂਸੀ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ‘ਤੇ ਅਧਾਰਿਤ, ਸਿੱਖ ਬਾਡੀਗਾਰਡ ਦੁਆਰਾ ਉਸ ਦੀ ਹੱਤਿਆ ਦਾ ਵੀ ਜ਼ਿਕਰ ਕਰਦੀ ਹੈ। ਅਜਿਹੇ ‘ਚ ਸਿੱਖ ਸੰਗਤ ਨੇ ਫਿਲਮ ਖਿਲਾਫ ਕੇਸ ਦਾਇਰ ਕੀਤਾ ਹੈ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਹਾਈਕੋਰਟ ਨੇ CBFC ਨੂੰ 18 ਸਤੰਬਰ ਤਕ ਇਸ ਮਾਮਲੇ ‘ਤੇ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।
ਅਜਿਹੇ ‘ਚ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਤਰੀਕ ਟਾਲਣ ਖਿਲਾਫ ਬੰਬੇ ਹਾਈ ਕੋਰਟ (Bombay High Court) ਤਕ ਪਹੁੰਚ ਕੀਤੀ। ਹਾਲਾਂਕਿ ਉੱਥੇ ਵੀ ਗੱਲ ਨਹੀਂ ਬਣੀ। ਬੰਬੇ ਹਾਈ ਕੋਰਟ ਨੇ ਸਾਫ਼ ਕਿਹਾ ਹੈ ਕਿ ਉਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਦਾ ਖੰਡਨ ਨਹੀਂ ਕਰ ਸਕਦੀ।