ਬੇਲਾਰੀ ਸ਼ੋਅਰੂਮ ‘ਚ ਏਅਰ ਕੰਡੀਸ਼ਨਿੰਗ ਯੂਨਿਟ ਦੇ ਰੱਖ-ਰਖਾਅ ਦੌਰਾਨ 2 ਮਈ, 2024 ਨੂੰ ਵਾਪਰੀ ਘਟਨਾ
ਕਰਨਾਟਕ ਦੇ ਬੇਲਾਰੀ ‘ਚ ਕਲਿਆਣ ਜਿਊਲਰਜ਼ ‘ਚ ਏਸੀ ਧਮਾਕੇ ਕਾਰਨ ਚਾਰ ਮੁਲਾਜ਼ਮ ਜ਼ਖ਼ਮੀ ਤੇ ਇਕ ਗੰਭੀਰ ਜ਼ਖ਼ਮੀ ਹੋਇਆ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਈ ਜਿਸ ਵਿਚ ਗੰਭੀਰ ਰੂਪ ‘ਚ ਜ਼ਖ਼ਮੀ ਵਿਅਕਤੀਆਂ ਨੂੰ ਸ਼ੋਅਰੂਮ ਤੋਂ ਬਾਹਰ ਕੱਢ ਕੇ ਬਚਾਇਆ ਗਿਆ। ਉੱਧਰ, ਕਲਿਆਣ ਜਿਊਲਰਜ਼ ਦੇ ਬੁਲਾਰੇ ਨੇ ਕਿਹਾ ਕਿ ਬੇਲਾਰੀ ਸ਼ੋਅਰੂਮ ‘ਚ ਏਅਰ ਕੰਡੀਸ਼ਨਿੰਗ ਯੂਨਿਟ ਦੇ ਰੱਖ-ਰਖਾਅ ਦੌਰਾਨ 2 ਮਈ, 2024 ਨੂੰ ਵਾਪਰੀ ਘਟਨਾ ਲਈ ਬਹੁਤ ਅਫ਼ਸੋਸ ਹੈ। ਇਸ ਹਾਦਸੇ ‘ਚ ਏਜੰਸੀ ਦੇ ਤਿੰਨ ਨੁਮਾਇੰਦੇ ਤੇ ਕਲਿਆਣ ਜਿਊਲਰਜ਼ ਦੇ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ ਸੀ। ਫਿਲਹਾਲ ਉਹ ਠੀਕ ਹੋ ਰਹੇ ਹਨ। ਅਸੀਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਅਸੀਂ ਇਸ ਮੰਦਭਾਗੀ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ।