ਪਿਆਰ ਤੇ ਰੋਮਾਂਸ ਦਾ ਮਹੀਨਾ ਆ ਗਿਆ ਹੈ ਤੇ ਪੰਜਾਬੀ ਇੰਡਸਟਰੀ ਦੇ ਲਈ ਵੀ ਇੱਕ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ ਕਿਉਂਕਿ ਨਵੀਂ ਪੰਜਾਬੀ ਫਿਲਮ “ਜੀ ਵੇ ਸੋਹਣਿਆ ਜੀ” ਦਾ ਪਹਿਲਾ ਪੋਸਟਰ ਸਭ ਦੇ ਸਾਹਮਣੇ ਆ ਚੁੱਕਿਆ ਹੈ। ਫਿਲਮ ਨੂੰ ਯੂ ਐਂਡ ਆਈ ਫਿਲਮਜ਼ ਅਤੇ ਵੀ.ਐੱਚ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦਰਸ਼ਕਾਂ ਨੂੰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਪ੍ਰਤਿਭਾਸ਼ਾਲੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਤੇ ਸਰਲਾ ਰਾਣੀ ਦੁਆਰਾ ਸਹਿ-ਨਿਰਮਿਤ ਹੈ। ਫਿਲਮ ਨੂੰ ਦੂਰਦਰਸ਼ੀ ਥਾਪਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ‘ਜੀ ਵੇ ਸੋਹਣਿਆ ਜੀ’ ਦਾ ਸੰਗੀਤ ਯੂ ਐਂਡ ਆਈ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਪ੍ਰਭਜੋਤ ਸਿੱਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ “ਜੀ ਵੇ ਸੋਹਣਿਆ ਜੀ’ ਲਵ ਸਟੋਰੀ ਹੈ, ਅਤੇ ਅਸੀਂ ਰੋਮਾਂਸ ਦੀ ਇਸ ਮਨਮੋਹਕ ਕਹਾਣੀ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਬਹੁਤ ਖੁਸ਼ ਹਾਂ। ਇਹ ਰੋਮਾਂਸ ਦਾ ਜਸ਼ਨ ਹੈ, ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਫਿਲਮ ਦੇ ਰੂਪ ਵਿੱਚ ਦਰਸਾਇਆ ਹੈ। ਸਾਡੀ ਪ੍ਰਤਿਭਾਸ਼ਾਲੀ ਕਾਸਟ ਅਤੇ ਸਾਥੀਆਂ ਨੇ ਪੂਰੀ ਮਿਹਨਤ ਦੇ ਨਾਲ ਇਸ ਫਿਲਮ ਨੂੰ ਬਣਾਉਣ ਵਿੱਚ ਆਪਣਾ ਸਾਂਝਾ ਯੋਗਦਾਨ ਦਿੱਤਾ ਹੈ।” ਲੇਖਕ ਤੇ ਨਿਰਦੇਸ਼ਕ ਥਾਪਰ ਨੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ ਕਿ ”ਮੈਂ ‘ਜੀ ਵੇ ਸੋਹਣਿਆ ਜੀ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਲਿਆਉਣ ਲਈ ਬਹੁਤ ਰੋਮਾਂਚਿਤ ਹਾਂ। ਇਹ ਫਿਲਮ ਸਿਰਫ਼ ਇੱਕ ਰੋਮਾਂਟਿਕ ਕਹਾਣੀ ਨਹੀਂ ਹੈ, ਸਗੋਂ ਪਿਆਰ, ਅਤੇ ਭਾਵਨਾਵਾਂ ਦਾ ਜਸ਼ਨ ਹੈ। ਸ਼ਾਨਦਾਰ ਕਲਾਕਾਰ ਅਤੇ ਸਮਰਪਿਤ ਪ੍ਰੋਡਕਸ਼ਨ ਟੀਮ ਦੇ ਨਾਲ ਮਿਲ ਕੇ ਕੰਮ ਮੇਰੇ ਲਈ ਇੱਕ ਬਹੁਤ ਵਧੀਆ ਅਨੁਭਵ ਰਿਹਾ, ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਆਪਣਾ ਭਰਪੂਰ ਪਿਆਰ ਦੇਣਗੇ।” ਫਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ 2024 ਨੂੰ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ।