Janmashtami ‘ਤੇ ਰੋਹਿਣੀ ਨਛੱਤਰ 26 ਅਗਸਤ ਨੂੰ ਸਵੇਰੇ 6:25 ਵਜੇ ਸ਼ੁਰੂ ਹੋਵੇਗਾ, ਜੋ 27 ਅਗਸਤ ਨੂੰ ਸਵੇਰੇ 6:08 ਵਜੇ ਸਮਾਪਤ ਹੋਵੇਗਾ।
Janmashtami 2024: ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਦੇ ਦਿਨ ਰੋਹਿਣੀ ਨਕਸ਼ਤਰ ‘ਚ ਅੱਧੀ ਰਾਤ ਨੂੰ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਹੀ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਇਸ ਦਿਨ ਵਰਤ ਰੱਖਣ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਪੁੰਨ ਮਿਲਦਾ ਹੈ।
ਪੰਚਾਂਗ ਅਨੁਸਾਰ ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 26 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਸ਼ੁਭ ਜੈਅੰਤੀ ਯੋਗ ਬਣਾਇਆ ਜਾ ਰਿਹਾ ਹੈ। ਇਸ ਯੋਗ ਵਿਚ ਪੂਜਾ ਕਰਨ ਨਾਲ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ। ਇਸ ਵਾਰ ਜਨਮ ਅਸ਼ਟਮੀ ‘ਤੇ ਪੂਜਾ ਲਈ ਕੁਝ ਮਿੰਟ ਹੀ ਮਿਲਣਗੇ। ਆਓ ਜਾਣਦੇ ਹਾਂ ਜਨਮ ਅਸ਼ਟਮੀ ਦਾ ਸ਼ੁਭ ਮਹੂਰਤ ਕੀ ਹੈ…
ਜਨਮ ਅਸ਼ਟਮੀ 2024 ਸ਼ੁਭ ਮਹੂਰਤ
ਵੈਦਿਕ ਕੈਲੰਡਰ ਅਨੁਸਾਰ, ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 25 ਅਗਸਤ, ਐਤਵਾਰ ਨੂੰ ਸ਼ਾਮ 6:09 ਵਜੇ ਤੋਂ ਸ਼ੁਰੂ ਹੋਵੇਗੀ। ਇਹ ਅਗਲੇ ਦਿਨ ਸੋਮਵਾਰ 26 ਅਗਸਤ 2024 ਨੂੰ ਸ਼ਾਮ 4:49 ਵਜੇ ਸਮਾਪਤ ਹੋਵੇਗੀ।
ਜੋਤਸ਼ੀਆਂ ਮੁਤਾਬਕ ਇਸ ਸਾਲ ਜਨਮ ਅਸ਼ਟਮੀ ‘ਤੇ ਚੰਦਰਮਾ ਬ੍ਰਿਖ ਰਾਸ਼ੀ ‘ਚ ਹੋਵੇਗਾ ਜਿਸ ਕਾਰਨ ਜੈਅੰਤੀ ਯੋਗ ਬਣ ਰਿਹਾ ਹੈ। ਇਸ ਯੋਗ ਵਿੱਚ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। 26 ਅਗਸਤ ਨੂੰ ਜਨਮ ਅਸ਼ਟਮੀ ਦਾ ਸ਼ੁਭ ਸਮਾਂ ਰਾਤ 12:01 ਤੋਂ 12:45 ਤਕ ਹੋਵੇਗਾ। ਇਸ ਦੌਰਾਨ ਤੁਸੀਂ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰ ਸਕਦੇ ਹੋ।