ਸਾਬਕਾ ਸਰਪੰਚ ਦਲਵੀਰ ਸਿੰਘ ਨੇ ਸਮੂਹ ਨਗਰ ਵਾਸੀਆਂ ਅਤੇ ਵਿਸ਼ੇਸ਼ ਤੌਰ ‘ਤੇ ਵੀਰ ਦਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਨਵੀਂ ਪੰਚਾਇਤ ਦਾ ਗਠਨ ਹੋਇਆ ਹੈ।
ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਕੰਗ ਸਾਹਿਬ ਰਾਏ ਵਿਖੇ ਸਮੂਹ ਨਗਰ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਪਹਿਲਕਦਮੀ ਕਰਦੇ ਹੋਏ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਹੈ। ਪਿੰਡ ਦੇ ਨੌਜਵਾਨ ਆਗੂ ਵੀਰ ਦਵਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਨਵੀਂ ਪੰਚਾਇਤ ਦਾ ਗਠਨ ਕਰ ਕੇ ਮਿਸਾਲ ਕਾਇਮ ਕੀਤੀ ਹੈ।
ਇੱਥੇ ਵਰਨਣ ਯੋਗ ਹੈ ਕਿ ਇਸ ਪਹਿਲਕਦਮੀ ਲਈ ਸਮੂਹ ਨਗਰ ਵਾਸੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪਿਛਲੀ ਵਾਰ ਵੀ ਤੇ ਇਸ ਵਾਰ ਦੂਜੀ ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਹੈ। ਇਸ ਨਵੀਂ ਗਈ ਚੁਣੀ ਗਈ ਪੰਚਾਇਤ ‘ਚ ਐਸਸੀ ਲੇਡੀ ਸਰਪੰਚ, ਐਸਸੀ ਲੇਡੀ ਪੰਚ, ਐਸਸੀ ਪੰਚ, ਬੀਸੀ ਪੰਚ, ਦੋ ਜਨਰਲ ਪੰਚ ਤੇ ਦੋ ਲੇਡੀ ਜਨਰਲ ਪੰਚ ਸਮੇਤ ਕੁੱਲ ਅੱਠ ਮੈਂਬਰੀ ਪੰਚਾਇਤ ਚੁਣੀ ਹੈ।
ਸਾਬਕਾ ਸਰਪੰਚ ਦਲਵੀਰ ਸਿੰਘ ਨੇ ਸਮੂਹ ਨਗਰ ਵਾਸੀਆਂ ਅਤੇ ਵਿਸ਼ੇਸ਼ ਤੌਰ ‘ਤੇ ਵੀਰ ਦਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਨਵੀਂ ਪੰਚਾਇਤ ਦਾ ਗਠਨ ਹੋਇਆ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਨਵੀਂ ਚੁਣੀ ਗਈ ਪੰਚਾਇਤ ਪਹਿਲਾਂ ਵਾਂਗ ਹੀ ਪਿੰਡ ਦਾ ਵਿਕਾਸ ਕਰਕੇ ਪਿੰਡ ਨੂੰ ਮਾਡਲ ਪਿੰਡ ਬਣਾਵੇਗੀ।
ਇਸ ਮੌਕੇ ਦਲਬੀਰ ਸਿੰਘ, ਗੁਰਚਰਨ ਸਿੰਘ, ਲੈਂਬਰ ਸਿੰਘ, ਸ਼ੀਤਲ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ, ਸਤਪਾਲ ਪਾਲੀ, ਜਸਬੀਰ ਸਿੰਘ, ਲੈਂਬਰ ਸਿੰਘ, ਕੁਲਦੀਪ ਸਿੰਘ, ਨਛੱਤਰ ਸਿੰਘ, ਪਰਗਣ ਸਿੰਘ, ਬਲਕਾਰ ਸਿੰਘ , ਭਜਨ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਤੇ ਨਗਰ ਵਾਸੀ ਸ਼ਾਮਿਲ ਹੋਏ।