ਮਾਮਲਾ ਪੁਲਿਸ ਤਕ ਪਹੁੰਚਣ ਤੇ ਕੜੇ ਲਹਾਉਣ ਦਾ ਫਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵਲੋਂ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮਾਫ਼ੀ ਮੰਗੀ ਗਈ।
ਜਲੰਧਰ ਦੇ ਅੰਮ੍ਰਿਤਸਰ ਮਾਰਗ ‘ਤੇ ਸਥਿਤ ਨਿੱਜੀ ਸਕੂਲ ਸੀ ਦੇ ਐਸ ਪਬਲਿਕ ਸਕੂਲ ‘ਚ ਵਿਦਿਆਰਥੀਆਂ ਦੇ ਕੜੇ ਲੁਆਉਣ ਦਾ ਫੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਤੇ ਵਿਰੋਧ ਕਰਨ ਗਏ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਨਾਲ ਬਦਤਮੀਜ਼ੀ ਕਰਨ ‘ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਸਿੱਖ ਆਗੂਆਂ ਕੋਲੋਂ ਮਾਫ਼ੀ ਮੰਗ ਕੇ ਜਾਨ ਛੁਡਾਈ। ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਜਥੇਬੰਦੀਆਂ ਨੇ ਮਾਫ਼ ਕਰ ਕੇ ਹੋਰਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲਾ ਪੁਲਿਸ ਤਕ ਪਹੁੰਚਣ ਤੇ ਕੜੇ ਲਹਾਉਣ ਦਾ ਫਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵਲੋਂ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮਾਫ਼ੀ ਮੰਗੀ ਗਈ। ਅਜਿਹਾ ਕਰਨ ‘ਤੇ ਪੀੜਤ ਵਿਦਿਆਰਥੀਆਂ ਵਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਨਾਈ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸਦੇ ਜ਼ਬਰਦਸਤੀ ਕੜੇ ਉਤਰਵਾਏ ਜਾਂਦੇ ਸੀ। ਵਿਰੋਧ ਕਰਨ ‘ਤੇ ਉਨ੍ਹਾਂ ਨੂੰ ਸਕੂਲ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ।