ਮੀਟਿੰਗ ਸ਼ੁਰੂ ਹੀ ਹੋਈ ਸੀ ਕਿ ਇਸ ਦੀ ਭਣਕ ਇੱਕ ਕਿਸਾਨ ਜਥੇਬੰਦੀ ਨੂੰ ਲੱਗ ਗਈ।
ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਭਾਜਪਾ ਦੀ ਚੱਲ ਰਹੀ ਮੀਟਿੰਗ ਦਾ ਵਿਰੋਧ ਕਰਨ ਪੁੱਜੇ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪਿੰਡ ਵਾਸੀਆਂ ਨੇ ਘੇਰ ਕੇ ਜ਼ੋਰਦਾਰ ਵਿਰੋਧ ਜਤਾਇਆ। ਬੀਤੀ ਸ਼ਾਮ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਕਲਾਂ ਵਿਖੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ। ਮੀਟਿੰਗ ਵਿੱਚ ਭਾਜਪਾ ਦੇ ਆਗੂਆਂ ਵਿੱਚ ਗੇਜਾ ਰਾਮ ਜ਼ਿਲ੍ਹਾਂ ਪ੍ਰਧਾਨ ਸਮੇਤ ਲੀਡਰਸ਼ਿਪ ਪਹੁੰਚੀ ਹੋਈ ਸੀ। ਮੀਟਿੰਗ ਸ਼ੁਰੂ ਹੀ ਹੋਈ ਸੀ ਕਿ ਇਸ ਦੀ ਭਣਕ ਇੱਕ ਕਿਸਾਨ ਜਥੇਬੰਦੀ ਨੂੰ ਲੱਗ ਗਈ। ਇਸ ਕਿਸਾਨ ਜਥੇਬੰਦੀ ਦੇ ਆਗੂ ਕਾਰ ਵਿੱਚ ਮੀਟਿੰਗ ਵਾਲੀ ਥਾਂ ’ਤੇ ਪਹੁੰਚ ਜਾਂਦੇ। ਉਹਨਾਂ ਦੇ ਮੀਟਿੰਗ ਦਾ ਵਿਰੋਧ ਜਤਾਉਣ ਤੋਂ ਪਹਿਲਾਂ ਹੀ ਪਿੰਡ ਦੇ ਲੋਕ ਕਿਸਾਨ ਆਗੂਆਂ ਦੀ ਕਾਰ ਘੇਰ ਲੈਂਦੇ ਹਨ ਅਤੇ ਕਿਸਾਨੀ ਮੋਰਚੇ ਫੰਡ ਦੇ ਹਿਸਾਬ ਨੂੰ ਲੈ ਕੇ ਬਹਿਸ ਪੈਂਦੇ ਹਨ। ਹਾਲਾਂਕਿ ਕਿਸਾਨ ਆਗੂ ਸਾਰੇ ਫੰਡ ਦੇ ਹਿਸਾਬ ਨੂੰ ਸੋਸ਼ਲ ਮੀਡੀਆ ਤੇ ਜਨਤਕ ਕੀਤੇ ਜਾਣ ਦੇ ਦਾਅਵੇ ਨੂੰ ਵੀ ਠੋਕ ਕੇ ਉਹਨਾਂ ਸਾਹਮਣੇ ਰੱਖਦੇ ਹਨ, ਪਰ ਇਸ ਦੇ ਬਾਵਜੂਦ ਮਰਦ ਔਰਤਾਂ ਦਾ ਇਕੱਠ ਉਹਨਾਂ ਦਾ ਵਿਰੋਧ ਜਤਾਉਂਦਾ ਰਿਹਾ। ਇਸੇ ਗੱਲ ਦਾ ਫ਼ਾਇਦਾ ਚੁੱਕਦਿਆਂ ਭਾਜਪਾ ਆਗੂਆਂ ਨੇ ਵੀ ਭਾਜਪਾ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਮਾਹੌਲ ਗਰਮ ਆਉਂਦਾ ਦੇਖ ਕਿਸਾਨ ਆਗੂ ਉਥੋਂ ਚਲੇ ਗਏ।