Wednesday, October 16, 2024
Google search engine
HomeCrimeਆਈਐੱਸਆਈ ਏਜੰਟ ਕਾਸਿਮ ਦਾ ਨੈੱਟਵਰਕ ਤੋੜਿਆ, ਦੋ ਹੋਰ ਗ੍ਰਿਫਤਾਰ; ਮੁਲਜ਼ਮਾਂ ਦੇ ਕਬਜ਼ੇ...

ਆਈਐੱਸਆਈ ਏਜੰਟ ਕਾਸਿਮ ਦਾ ਨੈੱਟਵਰਕ ਤੋੜਿਆ, ਦੋ ਹੋਰ ਗ੍ਰਿਫਤਾਰ; ਮੁਲਜ਼ਮਾਂ ਦੇ ਕਬਜ਼ੇ ’ਚੋਂ ਅੱਧਾ ਕਿੱਲੋ ਹੈਰੋਇਨ ਵੀ ਬਰਾਮਦ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ’ਚ ਸੁੱਟਣ ਵਾਲੇ ਕਾਸਿਮ ਢਿੱਲੋਂ ਦੇ ਨੈੱਟਵਰਕ ਨੂੰ ਅੰਮ੍ਰਿਤਸਰ ਦਿਹਾਤ ਪੁਲਿਸ ਨੇ ਤੋੜ ਦਿੱਤਾ ਹੈ।

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ’ਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ’ਚ ਸੁੱਟਣ ਵਾਲੇ ਕਾਸਿਮ ਢਿੱਲੋਂ ਦੇ ਨੈੱਟਵਰਕ ਨੂੰ ਅੰਮ੍ਰਿਤਸਰ ਦਿਹਾਤ ਪੁਲਿਸ ਨੇ ਤੋੜ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਨੌਸ਼ਹਿਰਾ ਢਾਲਾ ਦੇ ਵਸਨੀਕ ਅਕਾਸ਼ਬੀਰ ਸਿੰਘ ਅਤੇ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਅੱਧਾ ਕਿੱਲੋ ਹੈਰੋਇਨ ਵੀ ਬਰਾਮਦ ਹੋਈ ਹੈ। ਪਤਾ ਲੱਗਾ ਹੈ ਕਿ ਕਾਸਿਮ ਨੇ ਉਕਤ ਖੇਪ ਕੁਝ ਦਿਨ ਪਹਿਲਾਂ ਪਿੰਡ ਨੌਸ਼ਹਿਰਾ ਢਾਲਾ ਨੇੜੇ ਡਰੋਨ ਰਾਹੀਂ ਸੁੱਟੀ ਸੀ। ਉਪਰੋਕਤ ਦੋਵੇਂ ਮੁਲਜ਼ਮ ਖੇਤਾਂ ਵਿਚ ਜਾ ਕੇ ਉਸ ਨੂੰ ਸਹੀ ਸਲਾਮਤ ਚੁੱਕ ਕੇ ਲੈ ਗਏ ਸਨ। ਦੂਜੇ ਪਾਸੇ ਥਾਣਾ ਘਰਿੰਡਾ ਦੀ ਪੁਲਿਸ ਨੇ ਤਰਨਤਾਰਨ ਦੇ ਪਿੰਡ ਲਖਾਣਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ, ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੌਜਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਥਾਣਾ ਅਜਨਾਲਾ ਅਧੀਨ ਪੈਂਦੇ ਸੈਦਪੁਰ ਖੁਰਦ ਦੇ ਰਹਿਣ ਵਾਲੇ ਬੋਹੜ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਤਿੰਨਾਂ ਮੁਲਜ਼ਮਾਂ ਨੂੰ ਕਾਸਿਮ ਵੱਲੋਂ ਭੇਜੇ ਤਿੰਨ ਪਿਸਤੌਲਾਂ, ਮੈਗਜ਼ੀਨਾਂ ਅਤੇ ਕਾਰਤੂਸਾਂ ਸਮੇਤ ਫੜਿਆ ਗਿਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇੰਸਪੈਕਟਰ ਮਨਮੀਤ ਪਾਲ ਸਿੰਘ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਬੋਹੜ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਬੰਟੀ ਅਤੇ ਅਕਾਸ਼ਬੀਰ ਸਿੰਘ ਪਹਿਲਾਂ ਹੀ ਹੈਰੋਇਨ ਅਤੇ ਹਥਿਆਰਾਂ ਦੀਆਂ ਖੇਪਾਂ ਟਿਕਾਣੇ ਲਗਾ ਚੁੱਕੇ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਸਥਿਤ ਕਾਸਿਮ ਢਿੱਲੋਂ ਕੋਲ ਚੀਨ ਦੇ ਬਣੇ ਦੋ ਡਰੋਨ ਹਨ। ਇਹ ਡਰੋਨ ਪੰਜ ਤੋਂ ਸੱਤ ਕਿਲੋ ਭਾਰ ਚੁੱਕਣ ਦੇ ਸਮਰੱਥ ਹੈ। ਦੱਸਿਆ ਜਾ ਰਿਹਾ ਹੈ ਕਿ ਕਾਸਿਮ ਨੇ ਸਰਹੱਦੀ ਖੇਤਰਾਂ ਵਿਚ ਸੱਤ ਗੁਰਗਿਆਂ ਨੂੰ ਸਰਗਰਮ ਰੱਖਿਆ ਹੋਇਆ ਸੀ। ਇਨ੍ਹਾਂ ਵਿਚੋਂ ਪੰਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤਸਕਰਾਂ ਦੀ ਗ੍ਰਿਫ਼ਤਾਰੀ ਦੀ ਭਨਕ ਮਿਲਦਿਆਂ ਹੀ ਦੋ ਹੋਰ ਹੈਂਡਲਰ ਫਰਾਰ ਹੋ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਬਾਕੀ ਦੋ ਮੈਂਬਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments