ਮੰਗਲਵਾਰ ਨੂੰ ਸੂਰਿਆਕੁਮਾਰ ਯਾਦਵ ਦਾ ਫਿੱਟਨੈੱਸ ਟੈਸਟ ਹੋਇਆ ਜਿਸ ਵਿਚ ਉਹ ਫੇਲ੍ਹ ਹੋ ਗਿਆ। ਵੀਰਵਾਰ ਨੂੰ ਉਸ ਦਾ ਫਿਰ ਫਿੱਟਨੈੱਸ ਟੈਸਟ ਹੋਵੇਗਾ ਤੇ ਜੇਕਰ ਉਹ ਪਾਸ ਹੁੰਦਾ ਹੈ ਤਾਂ ਹੀ ਉਹ ਆਈਪੀਐੱਲ ਵਿਚ ਖੇਡ ਸਕੇਗਾ। ਦੱਖਣੀ ਅਫਰੀਕਾ ਦੌਰੇ ’ਤੇ ਗਿੱਟੇ ਦੀ ਸੱਟ ਦੇ ਬਾਅਦ ਤੋਂ ਸੂਰਿਆਕੁਮਾਰ ਕ੍ਰਿਕਟ ਤੋਂ ਦੂਰ ਹੈ।
ਮੁੰਬਈ ਇੰਡੀਅਨਜ਼ ਨੂੰ ਆਈਪੀਐੱਲ ਸ਼ੁਰੂ ਹੋਣ ਤੋਂ ਪਹਿਲਾਂ ਇਕ ਹੋਰ ਝਟਕਾ ਲੱਗਾ ਹੈ। ਦੁਨੀਆ ਦਾ ਨੰਬਰ ਇਕ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਫਿੱਟਨੈੱਸ ਟੈਸਟ ਵਿਚ ਫੇਲ੍ਹ ਹੋ ਗਿਆ ਹੈ, ਜਿਸ ਨਾਲ ਫਿਲਹਾਲ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਵੱਲੋਂ ਉਸ ਨੂੰ ਆਈਪੀਐੱਲ ਵਿਚ ਖੇਡਣ ਦੀ ਹਰੀ ਝੰਡੀ ਨਹੀਂ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵਿਸਫੋਟਕ ਬੱਲੇਬਾਜ਼ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨ ਵੱਲੋਂ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕੇਗਾ। ਮੁੰਬਈ ਆਪਣੀ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਗੁਜਰਾਤ ਟਾਈਟਨਜ਼ ਦੇ ਵਿਰੁੱਧ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸੂਰਿਆ ਦਿੱਲੀ ਕੈਪੀਟਲਜ਼ ਦੇ ਵਿਰੁੱਧ ਇਕ ਅਪ੍ਰੈਲ ਨੂੰ ਹੋਣ ਵਾਲੇ ਮੈਚ ਤੋਂ ਬਾਹਰ ਰਹਿ ਸਕਦਾ ਹੈ। ਸੂਰਿਆ ਕੁਮਾਰ ਯਾਦਵ ਸਪੋਰਟਸ ਹਰਨੀਆ ਦੀ ਸਰਜਰੀ ਦੇ ਬਾਅਦ ਐੱਨਸੀਏ ਵਿਚ ਰਿਹੈਬ ਪ੍ਰਕਿਰਿਆ ਤੋਂ ਗੁਜ਼ਰ ਰਿਹਾ ਹੈ।
ਮੰਗਲਵਾਰ ਨੂੰ ਉਸ ਦਾ ਫਿੱਟਨੈੱਸ ਟੈਸਟ ਹੋਇਆ ਜਿਸ ਵਿਚ ਉਹ ਫੇਲ੍ਹ ਹੋ ਗਿਆ। ਵੀਰਵਾਰ ਨੂੰ ਉਸ ਦਾ ਫਿਰ ਫਿੱਟਨੈੱਸ ਟੈਸਟ ਹੋਵੇਗਾ ਤੇ ਜੇਕਰ ਉਹ ਪਾਸ ਹੁੰਦਾ ਹੈ ਤਾਂ ਹੀ ਉਹ ਆਈਪੀਐੱਲ ਵਿਚ ਖੇਡ ਸਕੇਗਾ। ਦੱਖਣੀ ਅਫਰੀਕਾ ਦੌਰੇ ’ਤੇ ਗਿੱਟੇ ਦੀ ਸੱਟ ਦੇ ਬਾਅਦ ਤੋਂ ਸੂਰਿਆਕੁਮਾਰ ਕ੍ਰਿਕਟ ਤੋਂ ਦੂਰ ਹੈ। ਜਨਵਰੀ ਵਿਚ ਉਸ ਨੇ ਜਰਮਨੀ ਵਿਚ ਗਿੱਟੇ ਦੀ ਸਰਜਰੀ ਕਰਵਾਈ ਸੀ। ਇਕ ਦਿਨ ਪਹਿਲਾਂ ਮੁੰਬਈ ਦੇ ਕੋਚ ਮਾਰਕ ਬਾਊਚਰ ਨੇ ਵੀ ਕਿਹਾ ਸੀ ਕਿ ਟੀਮ ਪ੍ਰਬੰਧਨ ਨੂੰ ਹੁਣ ਤੱਕ ਸੂਰਿਆ ਦੀ ਫਿੱਟਨੈੱਸ ਨੂੰ ਲੈ ਕੇ ਕੋਈ ਅਪਡੇਟ ਨਹੀਂ ਮਿਲਿਆ ਹੈ। ਮੁੰਬਈ ਦੀ ਟੀਮ ਇਸ ਸਮੇਂ ਵਾਨਖੇੜੇ ਸਟੇਡੀਅਮ ਵਿਚ ਅਭਿਆਸ ਕਰ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਜੇਸਨ ਬੇਹਰਨਡਾਰਫ ਸੱਟ ਦੇ ਕਾਰਨ ਆਈਪੀਐੱਲ ਤੋਂ ਹੱਟ ਗਿਆ ਸੀ ਜਿਸ ਦੇ ਬਾਅਦ ਮੁੰਬਈ ਨੇ ਇੰਗਲੈਂਡ ਦੇ ਗੇਂਦਬਾਜ਼ ਲਿਊਕ ਵੁਡ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ। ਬੇਹਰਨਡਾਰਫ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਅਭਿਆਸ ਦੌਰਾਨ ਮੇਰਾ ਪੈਰ ਟੁੱਟ ਗਿਆ। ਇਸ ਵਿਚ ਕਿਸੇ ਦੀ ਗਲਤੀ ਨਹੀਂ ਸੀ ਪਰ ਇਹ ਮਾੜੀ ਕਿਸਮਤ ਸੀ। ਮੈਂ ਮੁੰਬਈ ਇੰਡੀਅਨਜ਼ ਪਰਿਵਾਰ ਦਾ ਹਿੱਸਾ ਬਣਨ ਨੂੰ ਲੈ ਕੇ ਉਤਸ਼ਾਹਿਤ ਸੀ ਤੇ ਮੈਂ ਆਈਪੀਐੱਲ ਵਿਚ ਖੇਡਣ ਨੂੰ ਬਹੁਤ ਮਿਸ ਕਰਾਂਗਾ।
ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਪਾਰਥਿਵ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਹਾਰਦਿਕ ਤੇ ਜਸਪ੍ਰੀਤ ਬੁਮਰਾਹ ਜਦੋਂ ਸੰਘਰਸ਼ ਕਰ ਰਹੇ ਸੀ ਉਦੋਂ ਰੋਹਿਤ ਸ਼ਰਮਾ ਨੇ ਉਨ੍ਹਾਂ ਦਾ ਪੂੁਰਾ ਸਮਰੱਥਨ ਕੀਤਾ ਸੀ। ਪਾਰਥਿਵ ਨੇ ਰੋਹਿਤ ਦੀ ਅਗਵਾਈ ਹੁਨਰ ਦੀ ਤੁਲਨਾ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਤੇ ਕਿਹਾ ਕਿ ਮੁੰਬਈ ਦੇ ਕ੍ਰਿਕਟਰ ਨੇ ਅਜੇ ਕੋਈ ਗਲਤੀ ਨਹੀਂ ਕੀਤੀ ਜਦਕਿ ਚੇਨਈ ਦੇ ਕਪਤਾਨ ਨੇ ਆਈਪੀਐੱਲ ਵਿਚ ਆਪਣੇ ਲੰਬੇ ਕਰੀਅਰ ਦੇ ਦੌਰਾਨ ਕੁਝ ਗਲਤੀਆਂ ਕੀਤੀਆਂ। ਪਾਰਥਿਵ ਨੇ ਮੰਗਲਵਾਰ ਨੂੰ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੋਹਿਤ ਨੇ ਹਮੇਸ਼ਾ ਆਪਣੇ ਕਰੀਅਰ ਦਾ ਸਮਰੱਥਨ ਕੀਤਾ। ਇਸ ਦਾ ਸਭ ਤੋਂ ਚੰਗਾ ਉਦਾਹਰਨ ਹਾਰਦਿਕ ਤੇ ਬੁਮਰਾਹ ਹਨ। ਬੁਮਰਾਹ 2014 ਵਿਚ ਮੁੰਬਈ ਇੰਡੀਅਨਜ਼ ਨਾਲ ਜੁੜਿਆ ਤੇ 2015 ਤੱਕ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਇੱਥੋਂ ਤੱਕ ਕਿ ਅੱਧੇ ਸੈਸ਼ਨ ਦੇ ਬਾਅਦ ਉਸ ਨੂੰ ਵਾਪਸ ਭੇਜਣ ’ਤੇ ਵਿਚਾਰ ਕਰ ਰਹੇ ਸੀ ਪਰ ਰੋਹਿਤ ਸ਼ਰਮਾ ਨੂੰ ਉਸ ਦੀ ਯੋਗਤਾ ’ਤੇ ਭਰੋਸਾ ਸੀ ਤੇ 2016 ਦੇ ਬਾਅਦ ਉਸ ਦਾ ਪ੍ਰਦਰਸ਼ਨ ਬਿਹਤਰ ਰਿਹਾ।
ਹੈਦਰਾਬਾਦ (ਪੀਟੀਆਈ) : ਆਲਰਾਊਂਡਰ ਵਾਨਿੰਦੂ ਹਸਰੰਗਾ ਨੂੰ 22 ਮਾਰਚ ਤੋਂ ਬੰਗਲਾਦੇਸ਼ ਵਿਰੁੱਧ ਸ਼ੁਰੂ ਹੋ ਰਹੀ ਦੋ ਟੈਸਟ ਮੈਚ ਦੀ ਸੀਰੀਜ਼ ਲਈ ਸ੍ਰੀਲੰਕਾਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਕਾਰਨ ਉਹ ਹੈਦਰਾਬਾਦ ਲਈ ਆਈਪੀਐੱਲ ਦੇ ਘੱਟ ਤੋਂ ਘੱਟ ਤਿੰਨ ਮੈਚ ਨਹੀਂ ਖੇਡ ਸਕੇਗਾ। ਹੈਦਰਾਬਾਦ ਨੇ ਹਸਰੰਗਾ ਨੂੰ 1.5 ਕਰੋੜ ਰੁਪਏ ਵਿਚ ਉਸ ਦਾ ਆਧਾਰ ਮੁੱਲ ਵਿਚ ਖਰੀਦਿਆ ਸੀ। ਆਈਪੀਐੱਲ ਦਾ ਅਜੇ ਦੋ ਹਫਤਿਆਂ ਦਾ ਹੀ ਪ੍ਰੋਗਰਾਮ ਐਲਾਨ ਹੋਇਆ ਹੈ ਜਿਸ ਵਿਚ ਹੈਦਰਾਬਾਦ ਦਾ ਸਾਹਮਣਾ 23 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ ਜਦਕਿ 27 ਮਾਰਚ ਨੂੰ ਉਸ ਨੂੰ ਹੈਦਰਾਬਾਦ ਵਿਚ ਮੁੰਬਈ ਇੰਡੀਅਨਜ਼ ਨਾਲ ਖੇਡਣਾ ਹੈ। ਫਿਰ 31 ਮਾਰਚ ਨੂੰ ਉਸ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਦੇਖਣਾ ਹੋਵੇਗਾ ਕਿ ਇਹ ਸਪਿੰਨਰ ਪੰਜ ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਪਲਬਧ ਹੋਵੇਗਾ ਜਾਂ ਨਹੀਂ।