ਲਗਾਤਾਰ ਦੋ ਮੈਚ ਹਾਰ ਚੁੱਕੀ ਮੁੰਬਈ ਇੰਡੀਅਨਜ਼ ਦੇ ਖੇਮੇ ਵਿਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਹਾਰਦਿਕ ਪਾਂਡਿਆ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਏ ਜਾਣ ਦੇ ਬਾਅਦ ਟੀਮ ਲਈ ਅਜੇ ਤੱਕ ਕੁਝ ਵੀ ਚੰਗਾ ਨਹੀਂ ਰਿਹਾ ਹੈ। ਹਾਲ ਹੀ ਵਿਚ ਇਕ ਵੀਡੀਓ ਪ੍ਰਸਾਰਿਤ ਹੋਇਆ ਹੈ ਜਿਸ ਵਿਚ ਹਾਰਦਿਕ ਮਲਿੰਗਾ ਨੂੰ ਧੱਕਾ ਮਾਰਦੇ ਨਜ਼ਰ ਆ ਰਿਹਾ ਹੈ।
ਲਗਾਤਾਰ ਦੋ ਮੈਚ ਹਾਰ ਚੁੱਕੀ ਮੁੰਬਈ ਇੰਡੀਅਨਜ਼ ਦੇ ਖੇਮੇ ਵਿਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਹਾਰਦਿਕ ਪਾਂਡਿਆ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਏ ਜਾਣ ਦੇ ਬਾਅਦ ਟੀਮ ਲਈ ਅਜੇ ਤੱਕ ਕੁਝ ਵੀ ਚੰਗਾ ਨਹੀਂ ਰਿਹਾ ਹੈ। ਹਾਲ ਹੀ ਵਿਚ ਇਕ ਵੀਡੀਓ ਪ੍ਰਸਾਰਿਤ ਹੋਇਆ ਹੈ ਜਿਸ ਵਿਚ ਹਾਰਦਿਕ ਮਲਿੰਗਾ ਨੂੰ ਧੱਕਾ ਮਾਰਦੇ ਨਜ਼ਰ ਆ ਰਿਹਾ ਹੈ। ਹੈਦਰਾਬਾਦ ਦੇ ਵਿਰੁੱਧ ਮੈਚ ਖਤਮ ਹੋਣ ਦੇ ਬਾਅਦ ਜਦੋਂ ਸਾਰੇ ਖਿਡਾਰੀ ਤੇ ਸਪੋਰਟ ਸਟਾਫ ਇਕ ਦੂਜੇ ਨਾਲ ਹੱਥ ਮਿਲਾ ਰਹੇ ਸੀ ਉਦੋਂ ਹੀ ਮਲਿੰਗਾ ਹਾਰਦਿਕ ਦੇ ਕੋਲ ਪਹੰੁਚਿਆ ਤੇ ਉਸ ਨੂੰ ਗਲੇ ਲਾਉਣ ਲੱਗਾ ਤਾਂ ਹਾਰਦਿਕ ਨੇ ਉਸ ਨੂੰ ਦੂਰ ਹਟਾ ਦਿੱਤਾ। ਇਸ ਤੋਂ ਪਹਿਲਾਂ ਇਕ ਹੋਰ ਵੀਡੀਓ ਵਿਚ ਹਾਰਦਿਕ ਮਲਿੰਗਾ ਨੂੰ ਕੁਰਸੀ ਛੱਡਣ ਲਈ ਕਹਿੰਦੇ ਦਿੱਖਿਆ ਸੀ। ਪ੍ਰਸ਼ੰਸਕਾਂ ਨੂੰ ਹਾਰਦਿਕ ਦਾ ਇਹ ਵਿਵਹਾਰ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ ਤੇ ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਉਸ ਦੀ ਕਾਫੀ ਆਲੋਚਨਾ ਕੀਤੀ ਸੀ। ਮੁੰਬਈ ਨੇ ਆਪਣੇ ਨਵੇਂ ਕਪਤਾਨ ਹਾਰਦਿਕ ਦੀ ਅਗਵਾਈ ਵਿਚ ਦੋ ਮੈਚ ਖੇਡੇ ਹਨ ਤੇ ਦੋਵਾਂ ਵਿਚ ਹੀ ਉਸ ਨੂੰ ਹਾਰ ਝੱਲਣੀ ਪਈ ਹੈ। ਮੁੰਬਈ ਨੂੰ ਆਪਣਾ ਅਗਲਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਖੇਡਣਾ ਹੈ। ਜਿੱਥੇ ਉਸ ਨੂੰ ਇਕ ਵਾਰ ਫਿਰ ਪ੍ਰਸ਼ੰਸਕਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕ ਹਾਰਦਿਕ ਨੂੰ ਬਤੌਰ ਕਪਤਾਨ ਦੇਖਣ ਲਈ ਤਿਆਰ ਨਹੀਂ ਹਨ। ਉਹ ਇਸ ਨੂੰ ਰੋਹਿਤ ਸ਼ਰਮਾ ਨਾਲ ਧੋਖਾ ਕਰਾਰ ਦੇ ਰਹੇ ਹਨ।
ਸਟੇਟ ਬਿਊਰੋ, ਕੋਲਕਾਤਾ: ਕੋਲਕਾਤਾ ਪੁਲਿਸ ਨੇ ਕਿਊਆਰ ਕੋਡ ਤੋਂ ਠੱਗੀ ਦੇ ਬਚਾਅ ਲਈ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਸਾਂਝਾ ਕੀਤਾ ਹੈ ਜਿਸ ਵਿਚ ਉਸ ਨੇ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਹਾਰਦਿਕ ਪਾਂਡਿਆ ਨੂੰ ਧੋਖਾ ਦੇਣ ਵਾਲੇ ਦੇ ਤੌਰ ’ਤੇ ਦਿਖਾਇਆ ਹੈ। ਕੋਲਕਾਤਾ ਪੁਲਿਸ ਨੇ ਇਸ ਮਾਮਲੇ ’ਚ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਦਾ ਉਦਾਹਰਣ ਦਿੱਤਾ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿਚ ਇਕ ਕਿਊਆਰ ਕੋਡ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਲਿਖਿਆ ਹੈ ਕਿ ਜਦੋਂ ਕੋਈ ਠੱਗ ਦੀ ਗੱਲ ਸੁਣ ਕੇ ਪੈਸੇ ਲੈਣ ਲਈ ਕਿਊਆਰ ਕੋਡ ਨੂੰ ਸਕੈਨ ਕਰਦਾ ਹੈ ਤਾਂ ਕਿਊਆਰ ਕੋਡ ਦੇ ਹੇਠਾਂ ਰੋਹਿਤ ਸ਼ਰਮਾ ਦੀ ਤਸਵੀਰ ਹੈ, ਜਿਸ ’ਤੇ ਲਿਖਿਆ ਹੈ, ਉਨ੍ਹਾਂ ਦਾ ਬੈਂਕ ਖਾਤਾ, ਜਦਕਿ ਹਾਰਦਿਕ ਦੀ ਫੋਟੋ ’ਤੇ ਲਿਖਿਆ ਹੈ – ‘ਧੋਖਾ’। ਦੱਸ ਦੇਈਏ ਕਿ ਆਈਪੀਐੱਲ 2024 ਦੀ ਸ਼ੁਰੂਆਤ ਦੇ ਨਾਲ ਹੀ ਹਾਰਦਿਕ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ।