ਚੇਨਈ ਸੁਪਰਕਿੰਗਜ਼ ਤੇ ਆਰਸੀਬੀ ਦੇ ਵਿਚਾਲੇ ਭਿੜਤ ਤੋਂ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਆਈਪੀਐੱਲ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਸਮਾਰਟ ਰੀਪਲੇ ਸਿਸਟਮ ਪੇਸ਼ ਕਰੇਗਾ ਜਿਸ ਨਾਲ ਟੀਵੀ ਅੰਪਾਇਰਾਂ ਨੂੰ ਜਲਦੀ ਤੇ ਸਟੀਕ ਫੈਸਲੇ ਲੈਣ ਵਿਚ ਮਦਦ ਮਿਲੇਗੀ। ਇਕ ਰਿਪੋਰਟ ਦੇ ਅਨੁਸਰਾ ਸਮਾਰਟ ਰੀਪਲੇ ਸਿਸਟਮ ਟੀਵੀ ਅੰਪਾਇਰਾਂ ਨੂੰ ਪਹਿਲਾਂ ਤੋਂ ਜ਼ਿਆਦਾ ਵਿਜੁਅਲ ਉਪਲਬਧ ਕਰਾਏਗਾ
ਚੇਨਈ ਸੁਪਰਕਿੰਗਜ਼ ਤੇ ਆਰਸੀਬੀ ਦੇ ਵਿਚਾਲੇ ਭਿੜਤ ਤੋਂ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਆਈਪੀਐੱਲ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਸਮਾਰਟ ਰੀਪਲੇ ਸਿਸਟਮ ਪੇਸ਼ ਕਰੇਗਾ ਜਿਸ ਨਾਲ ਟੀਵੀ ਅੰਪਾਇਰਾਂ ਨੂੰ ਜਲਦੀ ਤੇ ਸਟੀਕ ਫੈਸਲੇ ਲੈਣ ਵਿਚ ਮਦਦ ਮਿਲੇਗੀ। ਇਕ ਰਿਪੋਰਟ ਦੇ ਅਨੁਸਰਾ ਸਮਾਰਟ ਰੀਪਲੇ ਸਿਸਟਮ ਟੀਵੀ ਅੰਪਾਇਰਾਂ ਨੂੰ ਪਹਿਲਾਂ ਤੋਂ ਜ਼ਿਆਦਾ ਵਿਜੁਅਲ ਉਪਲਬਧ ਕਰਾਏਗਾ। ਟੀਵੀ ਅੰਪਾਇਰਾਂ ਨੂੰ ਦੋ ਹਾਕਆਈ ਆਪਰੇਟਰਾਂ ਤੋਂ ਸਿੱਧੇ ਇਨਪੁਟ ਮਿਲੇਗਾ ਜੋ ਉਸੇ ਰੂਮ ਵਿਚ ਬੈਠੇ ਹੋਣਗੇ ਜਿਸ ਵਿਚ ਅੰਪਾਇਰ ਮੌਜੂਦ ਰਹਿਣਗੇ। ਇਹ ਆਪਰੇਟਰ ਉਨ੍ਹਾਂ ਨੂੰ ਪੂਰੇ ਮੈਦਾਨ ਵਿਚ ਲੱਗੇ ਅੱਠ ਹਾਕਆਈ ਹਾਈ ਸਪੀਡ ਕੈਮਰਿਆਂ ਦੀਆਂ ਤਸਵੀਰਾਂ ਉਪਲਬਧ ਕਰਾਉਣਗੇ। ਬੀਸੀਸੀਆਈ ਤੋਂ ਪਹਿਲਾਂ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਨੇ ਦਿ ਹੰਡ੍ਰੇਡ ਵਿਚ ਇਸ ਤਰ੍ਹਾਂ ਦਾ ਸਿਸਟਮ ਪ੍ਰਯੋਗ ਕੀਤਾ ਸੀ।
ਇਸ ਨਵੇਂ ਸਿਸਟਮ ਵਿਚ ਟੀਵੀ ਪ੍ਰਸਾਰਣ ਨਿਰਦੇਸ਼ਕ ਦੀ ਕੋਈ ਭੂਮਿਕਾ ਨਹੀਂ ਰਹਿ ਜਾਵੇਗੀ ਜੋ ਪਹਿਲਾਂ ਤੀਜੇ ਅੰਪਾਇਰ ਤੇ ਹਾਕਆਈ ਆਪਰੇਟਰਾਂ ਦੇ ਵਿਚਾਲੇ ਸੰਪਰਕ ਦਾ ਕੰਮ ਕਰਦੇ ਸੀ। ਰਿਪੋਰਟ ਅਨੁਸਾਰ ਮੁੰਬਈ ਵਿਚ ਐਤਵਾਰ ਤੇ ਸੋਮਵਾਰ ਨੂੰ ਬੀਸੀਸੀਆਈ ਨੇ ਸਮਾਰਟ ਰੀਪਲੇ ਸਿਸਟਮ ਨੂੰ ਲੈ ਕੇ ਅੰਪਾਇਰਾਂ ਲਈ ਦੋ ਰੋਜ਼ਾ ਪ੍ਰਯੋਗਸ਼ਾਲਾ ਦਾ ਆਯੋਜਨ ਕੀਤਾ ਸੀ। ਕਰੀਬ 15 ਭਾਰਤੀ ਤੇ ਵਿਦੇਸ਼ੀ ਅੰਪਾਇਰਾਂ ਨੇ ਇਸ ਵਿਚ ਹਿੱਸਾ ਲਿਆ। ਰਿਪੋਰਟਰ ਅਨੁਸਾਰ ਹਰੇਕ ਮੈਚ ਵਿਚ ਅੱਠ ਹਾਕਆਈ ਕੈਮਰੇ ਮੌਜੂਦ ਰਹਿਣਗੇ। ਇਨ੍ਹਾਂ ਵਿਚੋਂ ਦੋ ਸਕੇਅਰ ਲੈਗ ਤੇ ਪਿੱਚ ਦੇ ਦੋਵਾਂ ਪਾਸਿਓਂ ਦੋ ਦੋ ਤੇ ਸਾਹਮਣੇ ਤੋਂ ਬਾਊਂਡਰੀ ’ਤੇ ਦੋ ਕੈਮਰੇ ਹੋਣਗੇ। 2023 ਆਈਪੀਐੱਲ ਤੋਂ ਪਹਿਲਾਂ ਹਾਕਾਈ ਲਈ ਬਾਲ ਟ੍ਰੈਕਿੰਗ ਤੇ ਅਲਟਰਾ ਐੱਜ ਦਾ ਇਸਤੇਮਾਲ ਕੀਤਾ ਜਾਂਦਾ ਸੀ। ਲਿਹਾਜਾ ਮੈਦਾਨੀ ਅੰਪਾਇਰ ਵੱਲੋਂ ਕਿਸੇ ਵੀ ਰੈਫਰਲ ਲਈ ਪ੍ਰਸਾਰਣਕਰਤਾ ਆਪਣੇ ਕੈਮਰਿਆਂ ਦੀ ਫੁਟੇਜ ਦਾ ਇਸਤੇਮਾਲ ਕਰਦਾ ਸੀ। ਇਸ ਵਿਚ ਲੱਤ ਅੜਿੱਕਾ ਤੇ ਐਜ ਲੱਗਣਾ ਸ਼ਾਮਲ ਨਹੀਂ ਹੁੰਦਾ ਸੀ ਪਰ ਨਵੇਂ ਰੀਪਲੇ ਸਿਸਟਮ ਵਿਚ ਸਟੰਪਿੰਗ, ਕੈਚ,ਓਵਰਥੋ੍ਰ, ਰਨਆਊਟ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਵੇਂ ਜੇਕਰ ਸਟੰਪਿੰਗ ਦਾ ਰੇਫਰਲ ਮੰਗਿਆ ਗਿਆ ਤਾਂ ਟੀਵੀ ਅੰਪਾਇਰ ਹਾਕਆਈ ਆਪਰੇਟਰ ਤੋਂ ਸਪਿਲਟ ਸਕ੍ਰੀਨ ਦਿਖਾਉਣ ਨੂੰ ਕਹੇਗਾ। ਨਵੀਂ ਤਕਨੀਕ ਟੀਵੀ ਅੰਪਾਇਰ ਨੂੰ ਸਟੰਪਿੰਗ ਦੀ ਤਿੰਨ ਤਸਵੀਰਾਂ ਦਿਖਾਏਗੀ ਜੋ ਆਨਸਾਈਡ ਤੇ ਫਰੰਟ ਆਨ ਕੈਮਰਿਆਂ ਦਾ ਸਿੰਗਲ ਫਰੇਮ ਹੋਵੇਗਾ।