ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਸ਼ਵ ਪੱਧਰੀ ਗੇਂਦਬਾਜ਼ ਹਨ। ਬੁਮਰਾਹ ਆਪਣੀ ਗੇਂਦਬਾਜ਼ੀ ਨਾਲ ਕਿਸੇ ਵੀ ਮਜ਼ਬੂਤ ਬੱਲੇਬਾਜ਼ ਨੂੰ ਪਰੇਸ਼ਾਨੀ ‘ਚ ਪਾਉਣ ਵਿਚ ਮਾਹਿਰ ਹਨ। IPL ‘ਚ ਵੀ ਬੁਮਰਾਹ ਦਾ ਜਾਦੂ ਸਿਖਰਾਂ ‘ਤੇ ਹੈ। ਉਹ ਪੰਜ ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਦਾ ਸਭ ਤੋਂ ਵੱਡਾ ਹਥਿਆਰ ਹੈ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਸ਼ਵ ਪੱਧਰੀ ਗੇਂਦਬਾਜ਼ ਹਨ। ਬੁਮਰਾਹ ਆਪਣੀ ਗੇਂਦਬਾਜ਼ੀ ਨਾਲ ਕਿਸੇ ਵੀ ਮਜ਼ਬੂਤ ਬੱਲੇਬਾਜ਼ ਨੂੰ ਪਰੇਸ਼ਾਨੀ ‘ਚ ਪਾਉਣ ਵਿਚ ਮਾਹਿਰ ਹਨ। IPL ‘ਚ ਵੀ ਬੁਮਰਾਹ ਦਾ ਜਾਦੂ ਸਿਖਰਾਂ ‘ਤੇ ਹੈ। ਉਹ ਪੰਜ ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਦਾ ਸਭ ਤੋਂ ਵੱਡਾ ਹਥਿਆਰ ਹੈ। 2016 ਵਿਚ ਆਈਪੀਐਲ ਵਿਚ ਡੈਬਿਊ ਕਰਨ ਨਾਲੇ ਬੁਮਰਾਹ ਦੀ ਮੌਜੂਦਗੀ ਵਿਚ ਮੁੰਬਈ ਟੀਮ ਨੇ ਰਾਹਤ ਦਾ ਸਾਹ ਲਿਆ । ਉਹ ਸੱਟ ਕਾਰਨ ਪਿਛਲੇ ਸੀਜ਼ਨ ਤੋਂ ਬਾਹਰ ਹੋ ਗਿਆ ਸੀ ਪਰ ਆਈਪੀਐੱਲ 2024 ਵਿਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬੁਮਰਾਹ ਸ਼ਾਨਦਾਰ ਫੋਰਮ ‘ਚ ਹੈ। ਅਜਿਹੇ ‘ਚ ਆਈਪੀਐੱਲ ਦੇ ਇਸ ਸੀਜ਼ਨ ‘ਚ ਉਸ ਦੀ ਨਜ਼ਰ ਸ਼ਾਨਦਾਰ ਵਾਪਸੀ ਕਰਨ ਤੇ ਤਿੰਨ ਵੱਡੇ ਰਿਕਾਰਡ ਤੋੜਨ ‘ਤੇ ਹੋਵੇਗੀ।
ਆਈਪੀਐਲ ਦੇ ਇਕ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਲਸਿਥ ਮਲਿੰਗਾ ਦੇ ਨਾਂ ਹੈ। ਮਲਿੰਗਾ ਨੇ 2011 ਵਿਚ 28 ਵਿਕਟਾਂ ਲਈਆਂ ਸਨ, ਜਦੋਂਕਿ ਬੁਮਰਾਹ ਨੇ ਆਈਪੀਐਲ 2020 ਵਿਚ ਕੁੱਲ 27 ਵਿਕਟਾਂ ਲਈਆਂ ਸਨ। ਉਸ ਸੀਜ਼ਨ ਵਿਚ ਕਾਗਿਸੋ ਰਬਾਡਾ ਨੇ 30 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ ਸੀ। ਅਜਿਹੇ ‘ਚ ਇਕ ਸੀਜ਼ਨ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਇਹ ਰਿਕਾਰਡ ਯਕੀਨੀ ਤੌਰ ‘ਤੇ ਬੁਮਰਾਹ ਦੇ ਨਿਸ਼ਾਨੇ ‘ਤੇ ਹੋਵੇਗਾ।
ਮੁੰਬਈ ਇੰਡੀਅਨਜ਼ ਲਈ ਖੇਡਦਿਆਂ ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਸਭ ਤੋਂ ਜ਼ਿਆਦਾ ਓਵਰ ਗੇਂਦਬਾਜ਼ੀ ਦਾ ਰਿਕਾਰਡ ਆਪਣੇ ਨਾਂ ਕਰਵਾਇਆ ਹੈ। ਭੱਜੀ ਨੇ ਮੁੰਬਈ ਲਈ ਖੇਡਦਿਆਂ 136 ਮੈਚਾਂ ‘ਚ 486.3 ਓਵਰ ਸੁੱਟੇ ਹਨ। ਇਸ ਮਾਮਲੇ ‘ਚ ਦੂਜੇ ਸਥਾਨ ‘ਤੇ ਲਸਿਥ ਮਲਿੰਗਾ ਹਨ, ਜਿਨ੍ਹਾਂ ਨੇ 471.1 ਓਵਰ ਗੇਂਦਬਾਜ਼ੀ ਕੀਤੀ ਹੈ, ਜਦਕਿ ਤੀਜੇ ਸਥਾਨ ‘ਤੇ ਜਸਪ੍ਰੀਤ ਬੁਮਰਾਹ ਹੈ, ਜਿਸ ਨੇ ਹੁਣ ਤੱਕ 457.4 ਓਵਰ ਗੇਂਦਬਾਜ਼ੀ ਕੀਤੀ ਹੈ।
ਮੁੰਬਈ ਇੰਡੀਅਨਜ਼ ਲਈ 6 ਗੇਂਦਬਾਜ਼ਾਂ ਨੇ IPL ‘ਚ 5 ਵਾਰ 5 ਵਿਕਟਾਂ ਝਟਕਾਈਆਂ ਹਨ, ਜਿਸ ‘ਚ ਜਸਪ੍ਰੀਤ ਬੁਮਰਾਹ ਦਾ ਨਾਂ ਵੀ ਸ਼ਾਮਲ ਹੈ। ਜੇ ਬੁਮਰਾਹ ਇਸ ਸੀਜ਼ਨ ਵਿਚ ਪੰਜ ਵਿਕਟਾਂ ਹੋਰ ਲੈਂਦਾ ਹੈ, ਤਾਂ ਉਹ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲਾ MI ਗੇਂਦਬਾਜ਼ ਬਣ ਜਾਵੇਗਾ।