IPL ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਕੇਐੱਲ ਰਾਹੁਲ ਨੇ ਆਪਣੇ ਪਰਿਵਾਰ ਨਾਲ ਉਜੈਨ ਵਿਚ ਭਗਵਾਨ ਮਹਾਕਾਲ ਦੇ ਦਰਸ਼ਨ ਕੀਤੇ। ਕੇਐੱਲ ਰਾਹੁਲ ਨਾਲ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ।
ਜਾਣਕਾਰੀ ਮੁਤਾਬਿਕ ਕ੍ਰਿਕਟਰ ਕੇਐੱਲ ਰਾਹੁਲ ਆਪਣੇ ਮਾਤਾ-ਪਿਤਾ ਨਾਲ ਸ਼੍ਰੀ ਮਹਾਕਾਲੇਸ਼ਵਰ ਮੰਦਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਜਲਾਭਿਸ਼ੇਕ ਵੀ ਕੀਤਾ। ਉਨ੍ਹਾਂ ਭਸਮ ਆਰਤੀ ਵਿਚ ਵੀ ਹਿੱਸਾ ਲਿਆ।
ਪਹਿਲਾਂ ਵੀ ਲਗਾ ਚੁੱਕਿਆ ਹੈ ਮਹਾਕਾਲ ਦੇ ਦਰਬਾਰ ‘ਚ ਹਾਜ਼ਰੀ ਜ਼ਿਕਰਯੋਗ ਹੈ ਕਿ ਕ੍ਰਿਕਟਰ ਕੇਐੱਲ ਰਾਹੁਲ ਆਪਣੀ ਪਤਨੀ ਆਥੀਆ ਸ਼ੈੱਟੀ ਨਾਲ ਪਹਿਲਾਂ ਵੀ ਭਗਵਾਨ ਮਹਾਕਾਲ ਦੇ ਦਰਬਾਰ ਵਿਚ ਹਾਜ਼ਰੀ ਭਰ ਚੁੱਕੇ ਹਨ। ਉਹ ਪਿਛਲੇ ਸਾਲ ਫਰਵਰੀ ‘ਚ ਭਗਵਾਨ ਮਹਾਕਾਲ ਦੇ ਦਰਸ਼ਨਾਂ ਲਈ ਆਇਆ ਸੀ। ਪਿਛਲੇ ਸਾਲ ਫਰਵਰੀ ‘ਚ ਉਹ ਇਕ ਮੈਚ ਲਈ ਇੰਦੌਰ ਪਹੁੰਚੇ ਸਨ।