ਪੋਂਟਿੰਗ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਪੰਤ IPL ਖ਼ਤਮ ਹੁੰਦੇ ਹੀ ਟੀ-20 ਵਿਸ਼ਵ ਕੱਪ ਟੀਮ ‘ਚ ਹੋਣਗੇ। ਮਹਾਨ ਆਸਟਰੇਲੀਆਈ ਬੱਲੇਬਾਜ਼ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਅਸੀਂ ਸਾਰਿਆਂ ਨੇ ਉਸ ਨੂੰ ਪਿਛਲੇ ਪੰਜ-ਛੇ ਸਾਲਾਂ ਤੋਂ ਆਈਪੀਐੱਲ ‘ਚ ਖੇਡਦੇ ਦੇਖਿਆ ਹੈ ਅਤੇ ਹੁਣ ਉਸ ਨੂੰ ਭਾਰਤੀ ਟੀਮ ‘ਚ ਖੇਡਦੇ ਹੋਏ ਦੇਖਿਆ ਜਾਵੇਗਾ।
ਮੌਜੂਦਾ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਹੁਣ ਤੱਕ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਇਸ ਕਾਰਨ ਮੁੱਖ ਕੋਚ ਰਿਕੀ ਪੋਂਟਿੰਗ ਪੰਤ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ‘ਚ ਖੇਡਦੇ ਦੇਖਣਾ ਚਾਹੁੰਦੇ ਹਨ। ਹਾਲਾਂਕਿ ਉਸ ਤੋਂ ਇਲਾਵਾ ਕਈ ਸ਼ਾਨਦਾਰ ਖਿਡਾਰੀਆਂ ਨੇ ਟੂਰਨਾਮੈਂਟ ‘ਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ ਹਨ।
ਪੌਂਟਿੰਗ ਨੂੰ ਯਕੀਨ ਨਹੀਂ ਸੀ ਕਿ ਦਸੰਬਰ 2022 ਵਿਚ ਹੋਏ ਭਿਆਨਕ ਕਾਰ ਹਾਦਸੇ ਤੋਂ ਬਾਅਦ ਪੰਤ ਵਾਪਸੀ ਕਰ ਸਕਣਗੇ, ਪਰ ਜਿਸ ਤਰ੍ਹਾਂ ਉਨ੍ਹਾਂ ਨੇ ਠੀਕ ਹੋ ਕੇ ਆਈਪੀਐੱਲ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਨੂੰ ਨਿਊਯਾਰਕ ਜਾਣ ਵਾਲੀ ਫਲਾਈਟ ’ਚ ਬੈਠਣਾ ਚਾਹੀਦਾ।
ਪੋਂਟਿੰਗ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਪੰਤ IPL ਖ਼ਤਮ ਹੁੰਦੇ ਹੀ ਟੀ-20 ਵਿਸ਼ਵ ਕੱਪ ਟੀਮ ‘ਚ ਹੋਣਗੇ। ਮਹਾਨ ਆਸਟਰੇਲੀਆਈ ਬੱਲੇਬਾਜ਼ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਅਸੀਂ ਸਾਰਿਆਂ ਨੇ ਉਸ ਨੂੰ ਪਿਛਲੇ ਪੰਜ-ਛੇ ਸਾਲਾਂ ਤੋਂ ਆਈਪੀਐੱਲ ‘ਚ ਖੇਡਦੇ ਦੇਖਿਆ ਹੈ ਅਤੇ ਹੁਣ ਉਸ ਨੂੰ ਭਾਰਤੀ ਟੀਮ ‘ਚ ਖੇਡਦੇ ਹੋਏ ਦੇਖਿਆ ਜਾਵੇਗਾ। ਹਾਲਾਂਕਿ ਉਸ ਨੇ ਮੰਨਿਆ ਕਿ ਭਾਰਤੀ ਚੋਣਕਾਰਾਂ ਕੋਲ ਕੀਪਰ-ਬੱਲੇਬਾਜ਼ ਦੀ ਚੋਣ ਕਰਨ ਦੇ ਕਈ ਵਿਕਲਪ ਹਨ, ਪਰ ਪੰਤ ਉਨ੍ਹਾਂ ਦਾ ਨੰਬਰ ਇਕ ਵਿਕਲਪ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ, ”ਇਕ ਗੱਲ ਅਸੀਂ ਪੱਕੇ ਤੌਰ ‘ਤੇ ਜਾਣਦੇ ਹਾਂ ਕਿ ਭਾਰਤੀ ਕ੍ਰਿਕਟ ‘ਚ ਕਾਫੀ ਪ੍ਰਤਿਭਾ ਹੈ। ਮੈਨੂੰ ਲੱਗਦਾ ਹੈ ਕਿ ਈਸ਼ਾਨ ਕਿਸ਼ਨ, ਸੰਜੂ ਸੈਮਸਨ ਅਤੇ ਕੇਐੱਲ ਰਾਹੁਲ ਕੀਪਰ-ਬੱਲੇਬਾਜ਼ ਵਜੋਂ ਚੰਗੀ ਫਾਰਮ ‘ਚ ਹਨ।