ਜ਼ਿਕਰਯੋਗ ਹੈ ਕਿ ਸਾਲ 2023 ‘ਚ ਵਾਇਕਾਮ-18 ਗਰੁੱਪ ਵੱਲੋਂ ਐੱਫ.ਆਈ.ਆਰ ਦਰਜ ਕਰਵਾਈ ਗਈ ਸੀ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਆਈਪੀਐੱਲ-2023 ਦੇ ਕੁਝ ਮੈਚਾਂ ਨੂੰ ਫੇਅਰਪਲੇ ‘ਤੇ ਗੈਰ-ਕਾਨੂੰਨੀ ਢੰਗ ਨਾਲ ਸਟ੍ਰੀਮ ਕੀਤਾ ਗਿਆ ਸੀ ਅਤੇ ਕਈ ਕਲਾਕਾਰਾਂ ਨੇ ਸੱਟੇਬਾਜ਼ੀ ਦੀ ਐਪਲੀਕੇਸ਼ਨ ਦਾ ਸਮਰਥਨ ਕੀਤਾ ਸੀ ਅਤੇ ਉਸ ਨੂੰ ਪ੍ਰਮੋਟ ਕੀਤਾ ਸੀ
ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ IPL ਲਾਈਵ ਸਟ੍ਰੀਮਿੰਗ ਮਾਮਲੇ ‘ਚ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ। ਅਦਾਕਾਰਾ ਤਮੰਨਾ ਭਾਟੀਆ ਨੂੰ 29 ਅਪ੍ਰੈਲ ਨੂੰ ਪੁੱਛਗਿੱਛ ਲਈ ਸਾਈਬਰ ਸੈੱਲ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਤਮੰਨਾ ਨੂੰ ਮਹਾਰਾਸ਼ਟਰ ਸਾਈਬਰ ਵਿੰਗ ਨੇ ਵਾਇਕਾਮ 18 ਗਰੁੱਪ ਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿਯੋਗੀ ਐਪ ਫੇਅਰ ਪਲੇਅ ਐਪਲੀਕੇਸ਼ਨ ‘ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2023 ਦੇ ਮੈਚਾਂ ਦੀ ਗੈਰ ਕਾਨੂੰਨੀ ਸਟ੍ਰੀਮਿੰਗ ਦੇ ਸਬੰਧ ਵਿੱਚ ਪੁੱਛਗਿੱਛ ਲਈ ਸੰਮਨ ਕੀਤਾ ਹੈ।
ਖਬਰ ਇਹ ਵੀ ਹੈ ਕਿ ਤਮੰਨਾ ਤੋਂ ਪਹਿਲਾਂ ਸੰਜੇ ਦੱਤ ਦਾ ਨਾਂ ਵੀ ਇਸ ਮਾਮਲੇ ‘ਚ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਦੇ ਇਕ ਸ਼ਡਿਊਲ ਕਾਰਨ ਉਹ ਪੇਸ਼ ਨਹੀਂ ਹੋ ਸਕੇ ਅਤੇ ਉਨ੍ਹਾਂ ਨੇ ਨਵੀਂ ਤਰੀਕ ਮੰਗੀ। ਨਿਊਜ਼ ਏਜੰਸੀ ਮੁਤਾਬਕ ਗੈਰ-ਕਾਨੂੰਨੀ ਸਟ੍ਰੀਮਿੰਗ ਕਾਰਨ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਪ੍ਰਬੰਧਕਾਂ ਅਤੇ ਜੈਕਲੀਨ ਫਰਨਾਂਡੀਜ਼ ਤੋਂ ਵੀ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ।
ਇਹ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਸਾਲ 2023 ‘ਚ ਵਾਇਕਾਮ-18 ਗਰੁੱਪ ਵੱਲੋਂ ਐੱਫ.ਆਈ.ਆਰ ਦਰਜ ਕਰਵਾਈ ਗਈ ਸੀ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਆਈਪੀਐੱਲ-2023 ਦੇ ਕੁਝ ਮੈਚਾਂ ਨੂੰ ਫੇਅਰਪਲੇ ‘ਤੇ ਗੈਰ-ਕਾਨੂੰਨੀ ਢੰਗ ਨਾਲ ਸਟ੍ਰੀਮ ਕੀਤਾ ਗਿਆ ਸੀ ਅਤੇ ਕਈ ਕਲਾਕਾਰਾਂ ਨੇ ਸੱਟੇਬਾਜ਼ੀ ਦੀ ਐਪਲੀਕੇਸ਼ਨ ਦਾ ਸਮਰਥਨ ਕੀਤਾ ਸੀ ਅਤੇ ਉਸ ਨੂੰ ਪ੍ਰਮੋਟ ਕੀਤਾ ਸੀ।
ਪ੍ਰਸਾਰਣ ਅਧਿਕਾਰਾਂ ਨੂੰ ਲੈ ਕੇ ਵਿਵਾਦ
ਤੁਹਾਨੂੰ ਦੱਸ ਦੇਈਏ ਕਿ Viacom 18 ਕੋਲ ਕਈ ਟੈਲੀਵਿਜ਼ਨ ਚੈਨਲ ਅਤੇ OTT ਪਲੇਟਫਾਰਮ VOOT ਹੈ। ਇੱਕ ਮਾਮਲਾ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਵਾਈਕਾਮ 18 ਦੀ ਐਂਟੀ ਪਾਇਰੇਸੀ ਟੀਮ ਨੇ ਪਾਇਆ ਕਿ ਐਪ ‘ਤੇ ਕੁਝ ਸਮੱਗਰੀ ਗੈਰ-ਕਾਨੂੰਨੀ ਢੰਗ ਨਾਲ ਸਟ੍ਰੀਮ ਕੀਤੀ ਗਈ ਸੀ। ਇਸ ਨੇ ਦਾਅਵਾ ਕੀਤਾ ਕਿ ਇਹ ਐਪਸ ਕਾਨੂੰਨੀ ਅਧਿਕਾਰ ਪ੍ਰਾਪਤ ਕੀਤੇ ਬਿਨਾਂ ਵਿੱਤੀ ਲਾਭ ਲਈ Viacom18 ਦੀ ਸਮੱਗਰੀ ਨੂੰ ਪ੍ਰਸਾਰਿਤ ਕਰਦੇ ਹਨ। ਇਸ ਕਾਰਨ ਕੰਪਨੀ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਸੀ।