ਅਮਰੀਕਾ ਇਸ ਜੰਗ ਵਿੱਚ ਖੁੱਲ੍ਹ ਕੇ ਯੂਕਰੇਨ ਦੇ ਨਾਲ ਖੜ੍ਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਦੇ ਰੂਸ ਦੌਰੇ ‘ਤੇ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦੀ ਨਜ਼ਰ ਸੀ। ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਦਰਮਿਆਨ ਪਹਿਲੀ ਵਾਰ ਰੂਸ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਮਾਸਕੋ ਵਿੱਚ ਰਾਸ਼ਟਰਪਤੀ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਵਿਚਾਲੇ ਰੂਸ-ਯੂਕਰੇਨ ਯੁੱਧ ‘ਤੇ ਵੀ ਚਰਚਾ ਹੋਈ। ਪੀਐਮ ਮੋਦੀ ਨੇ ਰੂਸ-ਯੂਕਰੇਨ ਯੁੱਧ ‘ਚ ਮਾਰੇ ਜਾ ਰਹੇ ਲੋਕਾਂ, ਖਾਸ ਕਰਕੇ ਬੱਚਿਆਂ ‘ਤੇ ਸਪੱਸ਼ਟ ਤੌਰ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜੋਕਾ ਸਮਾਂ ਜੰਗ ਦਾ ਨਹੀਂ ਹੈ।
ਜੰਗ ਨੂੰ ਰੋਕਣ ਲਈ ਰੂਸ ਨੂੰ ਮਨਾ ਸਕਦੈ ਭਾਰਤ : ਅਮਰੀਕਾ
ਅਮਰੀਕਾ ਇਸ ਜੰਗ ਵਿੱਚ ਖੁੱਲ੍ਹ ਕੇ ਯੂਕਰੇਨ ਦੇ ਨਾਲ ਖੜ੍ਹਾ ਹੈ। ਪੀਐਮ ਮੋਦੀ ਦੇ ਰੂਸ ਦੌਰੇ ‘ਤੇ ਅਮਰੀਕਾ ਤੋਂ ਪ੍ਰਤੀਕਿਰਿਆ ਆਈ ਹੈ। ਅਮਰੀਕਾ ਦਾ ਮੰਨਣਾ ਹੈ ਕਿ ਰੂਸ ਤੇ ਭਾਰਤ ਦੇ ਚੰਗੇ ਸਬੰਧਾਂ ਕਾਰਨ ਇਸ ਜੰਗ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਅਮਰੀਕਾ ਤੇ ਭਾਰਤ ਇਕ ਰਣਨੀਤਕ ਭਾਗੀਦਾਰ: ਕੈਰਿਨ ਜੀਨ-ਪੀਅਰੇ
ਜਦੋਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੂੰ ਪੀਐਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਇਕ ਰਣਨੀਤਕ ਭਾਗੀਦਾਰ ਹੈ। ਦੋਵਾਂ ਦੇਸ਼ਾਂ ਵਿਚਾਲੇ ਹਰ ਮੁੱਦੇ ‘ਤੇ ਸਪੱਸ਼ਟ ਗੱਲਬਾਤ ਹੁੰਦੀ ਹੈ। ਜਦੋਂ ਯੂਕਰੇਨ ਦੀ ਗੱਲ ਆਉਂਦੀ ਹੈ, ਭਾਰਤ ਸਮੇਤ ਸਾਰੇ ਦੇਸ਼ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਨ।