ਤਾਲ ਅਲ-ਹਵਾ ਇਲਾਕੇ ‘ਚੋਂ 70 ਲਾਸ਼ਾਂ ਬਰਾਮਦ
ਅਲ-ਥੌਬਤਾ ਦੇ ਅਨੁਸਾਰ, ਉਸਨੇ ਅੱਗੇ ਦੱਸਿਆ ਕਿ ਬਚਾਅ ਟੀਮਾਂ ਨੇ ਤਾਲ ਅਲ-ਹਵਾ ਖੇਤਰ ਤੋਂ 70 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਘੱਟੋ-ਘੱਟ 50 ਲੋਕ ਲਾਪਤਾ ਹਨ। ਅੱਗੇ ਕਿਹਾ ਕਿ ਕੁਝ ਵਿਸਥਾਪਿਤ ਲੋਕ ਚਿੱਟੇ ਝੰਡੇ ਲੈ ਕੇ ਇਜ਼ਰਾਈਲੀ ਫੌਜ ਵੱਲ ਇਸ਼ਾਰਾ ਕਰਦੇ ਹੋਏ ਕਹਿ ਰਹੇ ਸਨ, ‘ਅਸੀਂ ਲੜਾਕੂ ਨਹੀਂ ਹਾਂ, ਅਸੀਂ ਵਿਸਥਾਪਿਤ ਹਾਂ। ਪਰ ਇਜ਼ਰਾਈਲੀ ਫੌਜ ਨੇ ਬੇਰਹਿਮੀ ਨਾਲ ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫੌਜ ਤਲ ਅਲ-ਹਵਾ ਵਿੱਚ ਉਸ ਕਤਲੇਆਮ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਸੀ।
ਕੁਝ ਇਲਾਕਿਆਂ ਤੋਂ ਟੈਂਕ ਹਟੇ
ਗਾਜ਼ਾ ਸਿਵਲ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਪਿਛਲੇ ਹਫ਼ਤੇ ਗਾਜ਼ਾ ਸ਼ਹਿਰ ਦੇ ਤੇਲ ਅਲ-ਹਵਾ ਅਤੇ ਸਬਰਾ ਦੇ ਖੇਤਰ ਵਿੱਚ ਇਜ਼ਰਾਈਲੀ ਬਲਾਂ ਦੁਆਰਾ ਮਾਰੇ ਗਏ ਫਲਸਤੀਨੀਆਂ ਦੀਆਂ ਲਗਭਗ 60 ਲਾਸ਼ਾਂ ਮਿਲੀਆਂ ਹਨ। ਨਿਵਾਸੀਆਂ ਅਤੇ ਬਚਾਅ ਦਲਾਂ ਨੇ ਕਿਹਾ ਕਿ ਕੁਝ ਖੇਤਰਾਂ ਤੋਂ ਟੈਂਕ ਪਿੱਛੇ ਹਟ ਗਏ ਹਨ, ਪਰ ਇਜ਼ਰਾਈਲੀ ਸਨਾਈਪਰਾਂ ਅਤੇ ਟੈਂਕਾਂ ਨੇ ਕੁਝ ਜ਼ਮੀਨ ਨੂੰ ਕੰਟਰੋਲ ਕਰਨਾ ਜਾਰੀ ਰੱਖਿਆ ਹੈ। ਬਚਾਅ ਟੀਮਾਂ ਨੇ ਨਿਵਾਸੀਆਂ ਨੂੰ ਫਿਲਹਾਲ ਵਾਪਸ ਨਾ ਜਾਣ ਲਈ ਕਿਹਾ ਹੈ।
ਸੰਯੁਕਤ ਰਾਸ਼ਟਰ ਫੌਰੀ ਮਾਨਵਤਾਵਾਦੀ ਜੰਗਬੰਦੀ ਅਤੇ ਸੰਘਰਸ਼ ਦੌਰਾਨ ਫੜੇ ਗਏ ਸਾਰੇ ਬੰਧਕਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਆਪਣੀ ਮੰਗ ਨੂੰ ਦੁਹਰਾਉਂਦਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਗਾਜ਼ਾ ਸ਼ਹਿਰ ਵਿੱਚ ਲਾਸ਼ਾਂ ਦੀ ਖੋਜ ਦੀ ਨਿੰਦਾ ਕੀਤੀ ਅਤੇ ਇਸ ਨੂੰ ਚੱਲ ਰਹੇ ਸੰਘਰਸ਼ ਵਿੱਚ ਨਾਗਰਿਕਾਂ ਦੀ ਮੌਤ ਦੀ ਇੱਕ ਹੋਰ ਦੁਖਦਾਈ ਉਦਾਹਰਣ ਦੱਸਿਆ।