Meta ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਛੋਟੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੇ ਲਈ ਕੰਪਨੀ ‘ਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਹਾਲ ਹੀ ‘ਚ ਮੇਟਾ ਨੇ ਬੱਚਿਆਂ ਦੀ ਸੁਰੱਖਿਆ ਲਈ ਇੰਸਟਾਗ੍ਰਾਮ ‘ਚ ਕੁਝ ਨਵੇਂ ਫੀਚਰਸ ਨੂੰ ਐਡ ਕੀਤਾ ਹੈ ਤਾਂ ਜੋ ਉਹ ਐਕਸਪਲੋਰ ਅਤੇ ਰੀਲਜ਼ ਆਦਿ ‘ਚ ਨੁਕਸਾਨਦੇਹ ਸਮੱਗਰੀ ਨਾ ਦੇਖ ਸਕਣ। ਹੁਣ ਕੰਪਨੀ ਚਾਈਲਡ ਸੇਫਟੀ ਲਈ ਪਲੇਟਫਾਰਮ ‘ਤੇ ਇੱਕ ਹੋਰ ਫੀਚਰ ਜੋੜ ਰਹੀ ਹੈ।
TechCrunch ਦੀ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਬੱਚਿਆਂ ਲਈ Nighttime Nudges ਫੀਚਰ ਨੂੰ ਐਡ ਕਰ ਰਿਹਾ ਹੈ। ਤੁਹਾਨੂੰ ਸਰਲ ਸ਼ਬਦਾਂ ‘ਚ ਦੱਸ ਦੇਈਏ ਕਿ ਕੰਪਨੀ ਰਾਤ 10 ਵਜੇ ਤੋਂ ਬਾਅਦ ਬੱਚਿਆਂ ਨੂੰ ਪਲੇਟਫਾਰਮ ਤੋਂ ਦੂਰ ਰਹਿਣ ਦਾ ਖਾਸ ਸੰਦੇਸ਼ ਦਿਖਾਏਗੀ। ਇਸ ਫੀਚਰ ਦਾ ਮਕਸਦ ਬੱਚਿਆਂ ਨੂੰ ਦੇਰ ਰਾਤ ਐਪ ਦੀ ਵਰਤੋਂ ਕਰਨ ਤੋਂ ਰੋਕਣਾ ਹੈ। ਕੰਪਨੀ ਇੱਕ ਪੌਪਅੱਪ ਦਿਖਾਏਗੀ ਜਿਸ ਵਿੱਚ ਟਾਈਮ ਫਾਰ ਏ ਬ੍ਰੇਕ ਲਿਖਿਆ ਹੋਵੇਗਾ, ਇਸਦੇ ਨਾਲ ਇਹ ਵੀ ਲਿਖਿਆ ਹੋਵੇਗਾ ਕਿ ਬਹੁਤ ਦੇਰ ਹੋ ਗਈ ਹੈ, ਹੁਣ ਤੁਹਾਨੂੰ ਇੰਸਟਾਗ੍ਰਾਮ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਸੰਦੇਸ਼ ਬੱਚਿਆਂ ਦੇ ਖਾਤਿਆਂ ਜਾਂ ਛੋਟੇ ਬੱਚਿਆਂ ਦੇ ਖਾਤਿਆਂ ਵਿੱਚ ਰਾਤ 10 ਵਜੇ ਤੋਂ ਬਾਅਦ ਉਦੋਂ ਦਿਖਾਈ ਦੇਵੇਗਾ ਜੇਕਰ ਉਹ 10 ਮਿੰਟ ਤੋਂ ਵੱਧ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ।
ਬੱਚੇ ਇਸ ਪੌਪਅੱਪ ਸੁਨੇਹੇ ਨੂੰ ਬੰਦ ਨਹੀਂ ਕਰ ਸਕਦੇ ਹਨ, ਜਿਸਦਾ ਮਤਲਬ ਹੈ ਕਿ ਇਹ ਔਪਟ-ਇਨ ਜਾਂ ਆਊਟ ਫੀਚਰ ਨਹੀਂ ਹੈ। ਕੰਪਨੀ ਤੁਹਾਨੂੰ ਇਹ ਮੈਸੇਜ ਆਪਣੇ ਆਪ ਦਿਖਾਏਗੀ ਜਿਸ ਨੂੰ ਯੂਜ਼ਰਸ ਹੀ ਬੰਦ ਕਰ ਸਕਦੇ ਹਨ। ਇੰਸਟਾਗ੍ਰਾਮ ‘ਚ ਯੂਜ਼ਰਸ ਦੀ ਸੁਰੱਖਿਆ ਲਈ ਪਹਿਲਾਂ ਹੀ ਕਈ ਫੀਚਰਸ ਮੌਜੂਦ ਹਨ। ਕੰਪਨੀ ਨੇ ਸਕ੍ਰੀਨ ਟਾਈਮ ਨੂੰ ਘੱਟ ਕਰਨ ਲਈ ਐਪ ‘ਚ ਟੇਕ ਅ ਬ੍ਰੇਕ, ਕੁਆਇਟ ਮੋਡ ਵਰਗੇ ਫੀਚਰਸ ਦਿੱਤੇ ਹਨ। ਉਹਨਾਂ ਨੂੰ ਚਾਲੂ ਕਰਕੇ ਤੁਸੀਂ ਆਪਣਾ ਸਕ੍ਰੀਨ ਸਮਾਂ ਘਟਾ ਸਕਦੇ ਹੋ।