ਇੰਸਟਾਗ੍ਰਾਮ ਯੂਜਰਸ ਲਈ ਇਕ ਵੱਡੀ ਖਬਰ ਹੈ। ਇੰਸਟਾਗ੍ਰਾਮ ਨੇ ਸਾਲ 2016 ਵਿਚ ਸਟੋਰੀਜ਼ ਫੀਚਰ ਲਾਂਚ ਕੀਤਾ ਸੀ ਤੇ ਉਸ ਦੇ ਬਾਅਦ ਇਸ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ। ਸਟੋਰੀਜ਼ 24 ਘੰਟੇ ਬਾਅਦ ਖਤਮ ਹੋ ਜਾਂਦੀਆਂ ਹਨ। ਹੁਣ ਇੰਸਟਾਗ੍ਰਾਮ ਵਿਚ ਨਵਾਂ ਫੀਚਰ ਆਉਣ ਵਾਲਾ ਹੈ।ਇਸ ਫੀਚਰ ਦੇ ਆਉਣ ਦੇ ਬਾਅਦ ਯੂਜਰਸ ਆਪਣੀ ਸਟੋਰੀਜ ਵਿਚ ਦੂਜੇ ਯੂਜਰਸ ਦੀ ਪ੍ਰੋਫਾਈਲ ਨੂੰ ਸ਼ੇਅਰ ਕਰ ਸਕਣਗੇ। ਦੱਸ ਦੇਈਏ ਕਿ ਇੰਸਟਾਗ੍ਰਾਮ ਸਟੋਰੀਜ਼ ਕਾਫੀ ਹਿਟ ਫੀਚਰ ਹਨ। 2019 ਵਿਚ ਇਸ ਦੇ ਯੂਜਰਸ ਦੀ ਗਿਣਤੀ 50 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਸੀ।
ਨਵੇਂ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ ਤੇਇਸ ਦੀ ਜਾਣਕਾਰੀ ਡਿਵੈਲਪਰ ਨੇ X ‘ਤੇ ਦਿੱਤੀ ਹੈ।ਇਹ ਫੀਚਰ ਮੌਜੂਦਾ Add to Story ਫੀਚਰ ਦੀ ਤਰ੍ਹਾਂ ਹੀ ਕੰਮ ਕਰੇਗਾ। ਇਸ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਲੋਕਾਂ ਦੇ ਫਾਲੋਅਰਸ ਵਧਣਗੇ।
ਨਵੇਂ ਫੀਚਰ ਦਾ ਇਕ ਸਕ੍ਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸਟੋਰੀਜ਼ ਵਿਚ ਵਿਊ ਪ੍ਰੋਫਾਈਲ ਦਿਖ ਰਿਹਾ ਹੈ। ਸਟੋਰੀਜ਼ ਵਿਚ ਪ੍ਰੋਫਾਈਲ ਸ਼ੇਅਰ ਵੀ 2 ਘੰਟੇ ਲਈ ਹੀ ਹੋਵੇਗਾ।
ਇੰਸਟਾਗ੍ਰਾਮ ਨੇ ਹੁਣੇ ਜਿਹੇ ਰੀਲਸ ਲਈ ਨਵਾਂ ਫੀਚਰ ਪੇਸ਼ ਕੀਤਾ ਹੈ ਜਿਸ ਦੇ ਬਾਅਦ ਯੂਜਰਸ ਆਪਣੀ ਰੀਲਸ ਵਿਚ ਕਿਸੇ ਗਾਣੇ ਦੀ ਲਿਰਿਕਸ ਨੂੰ ਦਿਖਾ ਸਕਣਗੇ। ਇਸ ਤੋਂ ਇਲਾਵਾ ਕੰਪਨੀ ਨੇ ਬਹੁਤ ਸਾਰੇ ਐਡੀਟਿੰਗ ਟੂਲ ਵੀ ਪੇਸ਼ ਕੀਤੇ ਹਨ।